ਜੈਪੁਰ: ਰਾਜਸਥਾਨ ਦੇ ਸਿਆਸੀ ਘਮਸਾਣ ਦਰਮਿਆਨ ਮੁੱਖ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਦੀ ਵਾਪਸੀ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਅਸ਼ੋਕ ਗਹਿਲੋਤ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਸਭ ਸਹਿਣਾ ਪੈਂਦਾ ਹੈ। ਉਧਰ, ਸਚਿਨ ਪਾਇਲਟ ਨੇ ਕਿਹਾ 'ਮੈਂ ਤਾਂ ਕਿਤੇ ਗਿਆ ਹੀ ਨਹੀਂ ਤਾਂ ਘਰ ਵਾਪਸੀ ਦਾ ਸੁਆਲ ਹੀ ਨਹੀਂ ਉੱਠਦਾ।'
ਅਸ਼ੋਕ ਗਹਿਲੋਤ ਨੇ ਕਿਹਾ 'ਜੋ ਐਪੀਸੋਡ ਹੋਇਆ ਇਕ ਤਰ੍ਹਾਂ ਦਾ ਭੁੱਲ ਜਾਓ ਤੇ ਮਾਫ ਕਰੋ ਦੀ ਸਥਿਤੀ 'ਚ ਰਹੋ, ਸਭ ਮਿਲ ਕੇ ਚੱਲੋਂ ਕਿਉਂਕਿ ਸੂਬਾ ਵਾਸੀਆਂ ਨੇ ਵਿਸ਼ਵਾਸ ਕਰਕੇ ਸਾਡੀ ਸਰਕਾਰ ਬਣਾਈ ਸੀ। ਸਾਡੀ ਸਭ ਦੀ ਜ਼ਿੰਮੇਵਾਰੀ ਉਸ ਵਿਸ਼ਵਾਸ ਨੂੰ ਬਣਾਈ ਰੱਖਣ ਤੇ ਸੂਬੇ ਦੀ ਸੇਵਾ ਕਰਨ ਦੀ ਬਣਦੀ ਹੈ।'
ਉਨ੍ਹਾਂ ਕਿਹਾ 'ਅਸੀਂ ਸਭ ਆਪਸ 'ਚ ਮਿਲ ਕੇ ਕੰਮ ਕਰਾਂਗੇ, ਜੋ ਸਾਡੇ ਸਾਥੀ ਚਲੇ ਗਏ ਸਨ ਵਾਪਸ ਆ ਗਏ ਹਨ। ਮੈਨੂੰ ਉਮੀਦ ਹੈ ਕਿ ਸਭ ਗਿਲੇ ਸ਼ਿਕਵੇ ਦੂਰ ਕਰਕੇ ਸਭ ਮਿਲ ਕੇ ਸੂਬੇ ਦੀ ਸੇਵਾ ਕਰਨ ਦਾ ਸੰਕਲਪ ਪੂਰਾ ਕਰਨਗੇ।'
ਆਪਣੇ ਬਗਾਵਤੀ ਵਤੀਰੇ ਨਾਲ ਸੂਬੇ ਦੀ ਸਿਆਸਤ 'ਚ ਘਮਸਾਣ ਮਚਾਉਣ ਵਿਚ ਲਗਪਗ ਇੱਕ ਮਹੀਨੇ ਬਾਅਦ ਜੈਪੁਰ ਪਰਤੇ ਪਾਇਲਟ ਨੇ ਉਮੀਦ ਜਤਾਈ ਕਿ ਪਾਰਟੀ ਹਾਈ ਕਮਾਂਡ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਜਲਦ ਹੀ ਆਪਣਾ ਕੰਮ ਸ਼ੁਰੂ ਕਰੇਗੀ।
ਸਚਿਨ ਪਾਇਲਟ ਨੇ ਮੰਗਲਵਾਰ ਕਿਹਾ ਕਿ ਉਨ੍ਹਾਂ ਪਾਰਟੀ ਤੋਂ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਆਵਾਜ਼ ਚੁੱਕਣ ਵਾਲੇ ਵਿਧਾਇਕਾਂ ਖਿਲਾਫ ਬਦਲੇ ਦੀ ਭਾਵਨਾ ਤਹਿਤ ਕੋਈ ਕਾਰਵਾਈ ਨਾ ਹੋਵੇ।
ਕੋਰੋਨਾ ਵੈਕਸੀਨ ਦੀ ਰੇਸ 'ਚ ਭਾਰਤ ਨੇ ਵੀ ਫੜੀ ਰਫ਼ਤਾਰ
ਰਾਹੁਲ ਗਾਂਧੀ ਨੇ ਕਿਉਂ ਕਿਹਾ? 'ਮੋਦੀ ਹੈ ਤਾਂ ਮੁਮਕਿਨ ਹੈ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ