ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ 'ਤੇ ਸਰਕਾਰ ਦੇ ਚੋਟੀ ਦੇ ਮੰਤਰੀਆਂ ਨੂੰ ਲੈ ਕੇ ਸਰਵੇ ਕਰਵਾਇਆ ਗਿਆ, ਜਿਸ 'ਚ ਰਾਜਨਾਥ ਸਿੰਘ ਸਾਰਿਆਂ ਦੀ ਪਹਿਲੀ ਪਸੰਦ ਬਣ ਗਏ ਹਨ। ਸਰਵੇਖਣ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ਪੱਖੀ ਤੇ ਸਰਕਾਰ ਵਿਰੋਧੀ ਦੋਵਾਂ ਆਗੂਆਂ ਦੀ ਪਹਿਲੀ ਪਸੰਦ ਹਨ।
ਦੂਜੇ ਪਾਸੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦਲਿਤਾਂ, ਬੇਜ਼ਮੀਨੇ ਮਜ਼ਦੂਰਾਂ ਤੇ ਘੱਟ ਆਮਦਨ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਸਰਵੇਖਣ ਮੁਤਾਬਕ ਸਮ੍ਰਿਤੀ ਇਰਾਨੀ ਦਾ ਨਾਂ ਐਨਡੀਏ ਸਮਰਥਕਾਂ ਤੇ ਵਿਰੋਧੀਆਂ ਦੋਵਾਂ ਦੀ ਟਾਪ 5 ਸੂਚੀ ਵਿੱਚ ਸ਼ਾਮਲ ਹੈ।
ਆਈਏਐਨਐਸ-ਸੀ ਵੋਟਰ ਦੇ ਸਰਵੇਖਣ ਅਨੁਸਾਰ, ਸਰਕਾਰ ਪੱਖੀ ਤੇ ਸਰਕਾਰ ਵਿਰੋਧੀ ਦੋਵੇਂ ਆਗੂ ਰਾਜਨਾਥ ਸਿੰਘ ਨੂੰ ਮੋਦੀ ਸਰਕਾਰ ਦਾ ਚੋਟੀ ਦਾ ਮੰਤਰੀ ਮੰਨਦੇ ਹਨ। ਰਾਜਨਾਥ ਸਿੰਘ ਤੋਂ ਬਾਅਦ ਦੂਜੇ ਨੰਬਰ 'ਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਨਾਂ ਆਉਂਦਾ ਹੈ। ਸਰਵੇਖਣ ਮੁਤਾਬਕ ਰਾਜਨਾਥ ਸਿੰਘ 8.7 ਦੇ ਸਕੋਰ ਨਾਲ ਐਨਡੀਏ ਵੋਟਰਾਂ ਵਿੱਚ ਸਭ ਤੋਂ ਅੱਗੇ ਹਨ, ਜਦਕਿ ਵਿਰੋਧੀ ਸਮਰਥਕਾਂ ਵਿੱਚ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਸਭ ਤੋਂ ਵੱਧ ਹੈ। ਵਿਰੋਧੀ ਧਿਰ ਦੇ ਸਮਰਥਕ ਵੀ ਰਾਜਨਾਥ ਸਿੰਘ ਨੂੰ ਮੋਦੀ ਸਰਕਾਰ ਦਾ ਸਭ ਤੋਂ ਉੱਚਾ ਮੰਤਰੀ ਮੰਨਦੇ ਹਨ। ਸਰਕਾਰ ਵਿਰੋਧੀ ਲੋਕ ਰਾਜਨਾਥ ਸਿੰਘ ਨੂੰ 7.03 ਅੰਕ ਦਿੰਦੇ ਹਨ।
ਜਦੋਂਕਿ ਸਰਕਾਰ ਪੱਖੀ ਲੋਕ ਨਿਤਿਨ ਗਡਕਰੀ ਨੂੰ 8.07 ਅਤੇ ਸਰਕਾਰ ਵਿਰੋਧੀ 6.81 ਸਕੋਰ ਦਿੰਦੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨੰਬਰ ਸਰਵੇ 'ਚ ਪਹਿਲੇ ਤਿੰਨ 'ਤੇ ਆਉਂਦਾ ਹੈ। ਸਰਕਾਰ ਪੱਖੀ ਲੋਕਾਂ 'ਚ ਅਮਿਤ ਸ਼ਾਹ 7.79 ਦੇ ਸਕੋਰ ਨਾਲ ਤੀਜੇ ਨੰਬਰ 'ਤੇ ਹਨ, ਪਰ ਵਿਰੋਧੀ ਸਮਰਥਕਾਂ 'ਚ ਅਮਿਤ ਸ਼ਾਹ 16ਵੇਂ ਨੰਬਰ 'ਤੇ ਹਨ, ਜਿਨ੍ਹਾਂ ਨੂੰ ਵਿਰੋਧੀ ਸਮਰਥਕਾਂ ਨੇ 5.53 ਸਕੋਰ ਦਿੱਤਾ ਹੈ।
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਵੀ ਇਸ ਸੂਚੀ ਵਿੱਚ ਨਾਂ ਹੈ, ਜਿਨ੍ਹਾਂ ਨੂੰ ਔਰਤਾਂ ਸਰਕਾਰ ਦੀ ਸਿਖਰਲੀ ਮੰਤਰੀ ਮੰਨਦੀਆਂ ਹਨ। ਸਰਵੇਖਣ ਵਿੱਚ ਦੋ ਸੁਨੇਹੇ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੇ ਹਨ। ਪਹਿਲਾ ਚੰਗਾ ਪ੍ਰਸ਼ਾਸਨ ਅਤੇ ਦੂਜਾ ਪ੍ਰਦਰਸ਼ਨ। ਸਰਵੇ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੋਵਾਂ ਸੂਚੀਆਂ 'ਚ ਚੌਥੇ ਸਥਾਨ 'ਤੇ ਹਨ। ਦੂਜੇ ਪਾਸੇ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਵਿਰੋਧੀ ਧਿਰ ਦੇ ਸਮਰਥਕਾਂ ਦੀ ਸੂਚੀ ਵਿੱਚ ਚੌਥੇ ਤੇ ਐਨਡੀਏ ਸਮਰਥਕਾਂ ਦੀ ਸੂਚੀ ਵਿੱਚ ਛੇਵੇਂ ਸਥਾਨ ’ਤੇ ਹਨ।
ਕੇਂਦਰੀ ਮੰਤਰੀ ਵਜੋਂ ਰਾਜਨਾਥ ਸਿੰਘ ਬਣੇ ਪਹਿਲੀ ਪਸੰਦ, ਸਰਵੇਖਣ 'ਚ ਖੁਲਾਸਾ, ਜਾਣੋ ਕਿਸ ਨੂੰ ਮਿਲੀ ਕਿੰਨੀ ਰੈਂਕਿੰਗ ?
abp sanjha
Updated at:
30 May 2022 11:23 AM (IST)
ਨਰਿੰਦਰ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ 'ਤੇ ਸਰਕਾਰ ਦੇ ਚੋਟੀ ਦੇ ਮੰਤਰੀਆਂ ਨੂੰ ਲੈ ਕੇ ਸਰਵੇ ਕਰਵਾਇਆ ਗਿਆ, ਜਿਸ 'ਚ ਰਾਜਨਾਥ ਸਿੰਘ ਸਾਰਿਆਂ ਦੀ ਪਹਿਲੀ ਪਸੰਦ ਬਣ ਗਏ ਹਨ।
Rajnath Singh
NEXT
PREV
Published at:
30 May 2022 11:23 AM (IST)
- - - - - - - - - Advertisement - - - - - - - - -