Rajouri Encounter : ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਹੋਏ ਅੱਤਵਾਦੀ ਹਮਲੇ 'ਚ ਸ਼ੁੱਕਰਵਾਰ ਨੂੰ ਹਿਮਾਚਲ ਦੇ 2 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਵਿੱਚ ਸਿਰਮੌਰ ਦੇ ਜਵਾਨ ਪ੍ਰਮੋਦ ਨੇਗੀ ਅਤੇ ਕਾਂਗੜਾ ਦੇ ਨਾਇਕ ਅਰਵਿੰਦ ਕੁਮਾਰ ਸ਼ਾਮਲ ਹਨ। ਦੋਵਾਂ ਦੀਆਂ ਮ੍ਰਿਤਕ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀਆਂ ਜਾਣਗੀਆਂ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਜੌਰੀ ਤੋਂ ਬਾਅਦ ਬਾਰਾਮੂਲਾ 'ਚ ਵੀ ਮੁੱਠਭੇੜ , ਇਕ ਅੱਤਵਾਦੀ ਢੇਰ, ਕੱਲ੍ਹ ਬਲਾਸਟ 'ਚ ਸ਼ਹੀਦ ਹੋਏ ਸੀ ਪੰਜ ਜਵਾਨ
ਜਾਣਕਾਰੀ ਅਨੁਸਾਰ ਸ਼ਿਲਈ ਦਾ ਰਹਿਣ ਵਾਲਾ ਪ੍ਰਮੋਦ ਨੇਗੀ (26) ਭਾਰਤੀ ਫੌਜ 'ਚ ਪੈਰਾਟਰੂਪਰ ਤਾਇਨਾਤ ਸੀ। ਉਹ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਪ੍ਰਮੋਦ ਨੇਗੀ ਸਾਲ 2017 'ਚ ਫੌਜ 'ਚ ਭਰਤੀ ਹੋਏ ਸਨ। ਉਸਦਾ ਛੋਟਾ ਭਰਾ ਵੀ ਫੌਜ ਵਿੱਚ ਹੈ। ਪ੍ਰਮੋਦ ਨੇ ਆਪਣੀ ਸ਼ਹਾਦਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਸੀ। ਸਿਰਮੌਰ ਦਾ ਬਹਾਦਰ ਪੁੱਤਰ ਪ੍ਰਮੋਦ ਨੇਗੀ ਦਸੰਬਰ ਮਹੀਨੇ ਘਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਮੋਦ ਨੇਗੀ ਨੇ 6 ਜੁਲਾਈ ਨੂੰ ਘਰ ਪਰਤਣਾ ਸੀ। ਘਰ ਵਿਚ ਕਿਸੇ ਵਿਆਹ ਸਮਾਗਮ ਲਈ ਉਸ ਦੀ ਛੁੱਟੀ ਵੀ ਮਨਜ਼ੂਰ ਹੋ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ : 600 ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਭਾਰਤ ਫੇਰੀ ਦੌਰਾਨ ਲਿਆ ਇਹ ਫੈਸਲਾ
ਦੂਜੇ ਪਾਸੇ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਦੇ ਸੁਲਾਹ ਵਿਧਾਨ ਸਭਾ ਹਲਕੇ ਦੇ ਮਾਰੂਹ ਪਿੰਡ ਦਾ ਰਹਿਣ ਵਾਲਾ ਨਾਇਕ ਅਰਵਿੰਦ ਕੁਮਾਰ ਨੌਂ ਪੈਰਾ ਕਮਾਂਡੋਜ਼ ਵਿੱਚ ਸੀ। ਉਸਦੀ ਪੋਸਟਿੰਗ ਕੁਪਵਾੜਾ ਵਿੱਚ ਸੀ। ਉਹ ਦੋ ਮਹੀਨੇ ਪਹਿਲਾਂ ਛੁੱਟੀ ਲੈ ਕੇ ਡਿਊਟੀ ’ਤੇ ਪਰਤਿਆ ਸੀ। ਸ਼ਹੀਦ ਅਰਵਿੰਦ ਕੁਮਾਰ ਦੀ ਉਮਰ 32 ਸਾਲ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਉਹ 2012 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਅਰਵਿੰਦ ਕੁਮਾਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ ਅਤੇ ਉਸ ਦੀਆਂ ਦੋ ਬੇਟੀਆਂ ਹਨ। ਉਸਦਾ ਇੱਕ ਵੱਡਾ ਭਰਾ ਅਤੇ ਇੱਕ ਭੈਣ ਵੀ ਹੈ।
ਸੀਐਮ ਸੁੱਖੂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪ੍ਰਮੋਦ ਅਤੇ ਅਰਵਿੰਦ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਨਾਲ ਹੀ ਕਿਹਾ ਕਿ ਰਾਜੌਰੀ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸਾਰੇ ਜਵਾਨਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।