Rajshree Diwali Special Lottery Draw Today: ਪੂਰੇ ਪੰਜਾਬ 'ਚ ਦੀਵਾਲੀ ਦੇ ਸ਼ੁਭ ਮੌਕੇ 'ਤੇ ਵਿਕ ਰਹੀ ਰਾਜਸ਼੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਚਰਚਾ ਜੋਰਾਂ 'ਤੇ ਹੈ। ਲੋਕਾਂ ਵਿੱਚ ਇਸ ਲਾਟਰੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਲਾਟਰੀ ਦਾ ਡਰਾਅ 30 ਅਕਤੂਬਰ ਸ਼ਾਮ 6:30 ਵਜੇ ਗੋਆ ਵਿੱਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੱਢਿਆ ਜਾਣਾ ਹੈ। ਹੁਣ ਡਰਾਅ ਵਿੱਚ ਸਿਰਫ ਕੁਝ ਹੀ ਘੰਟੇ ਬਾਕੀ ਰਹਿ ਗਏ ਹਨ, ਜਿਸ ਕਰਕੇ ਟਿਕਟਾਂ ਦੀ ਮੰਗ ਹੋਰ ਵੀ ਵੱਧ ਗਈ ਹੈ। ਮਾਰਕੀਟ 'ਚ ਇਸ ਲਾਟਰੀ ਦੀਆਂ ਟਿਕਟਾਂ ਦੀ ਧਮਾਕੇਦਾਰ ਵਿਕਰੀ ਹੋ ਰਹੀ ਹੈ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਟਿਕਟ ਦੀ ਕੀਮਤ ਸਿਰਫ਼ 300 ਰੁਪਏ ਹੈ, ਜਿਸ ਨਾਲ ਲੋਕਾਂ ਨੂੰ ਆਪਣੀ ਕਿਸਮਤ ਆਜ਼ਮਾਉਣ ਦਾ ਗੋਲਡਨ ਮੌਕਾ ਮਿਲ ਰਿਹਾ ਹੈ। ਕਈ ਲੋਕਾਂ ਨੂੰ ਉਮੀਦ ਹੈ ਕਿ ਇਸ ਦੀਵਾਲੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਰੌਸ਼ਨੀ ਲਿਆਵੇਗੀ ਅਤੇ ਉਹ ਕੁਝ ਹੀ ਘੰਟਿਆਂ ਵਿੱਚ ਲੱਖਪਤੀ ਬਣ ਸਕਦੇ ਹਨ।

Continues below advertisement

ਜਾਣੋ ਕਿਹੜੇ-ਕਿਹੜੇ ਇਨਾਮ ਨਿਕਲਣਗੇ

Continues below advertisement

ਯਾਦ ਰਹੇ ਕਿ ਰਾਜਸ਼੍ਰੀ ਦੀਵਾਲੀ ਸਪੈਸ਼ਲ ਲਾਟਰੀ ਦਾ ਪਹਿਲਾ ਇਨਾਮ ਪੂਰੇ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਹੈ। ਸਿਰਫ਼ 300 ਰੁਪਏ ਵਿੱਚ ਇੰਨੀ ਵੱਡੀ ਰਕਮ ਜਿੱਤਣ ਦਾ ਮੌਕਾ ਦੇਖਦੇ ਹੋਏ ਇਹ ਲਾਟਰੀ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਲਾਟਰੀ ਵਿੱਚ ਦੂਜਾ ਇਨਾਮ 5 ਲੱਖ ਰੁਪਏ, ਜਦਕਿ ਤੀਜਾ ਇਨਾਮ 1-1 ਲੱਖ ਰੁਪਏ ਦੇ ਕੁੱਲ 80 ਇਨਾਮਾਂ ਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਆਕਰਸ਼ਕ ਇਨਾਮ ਰੱਖੇ ਗਏ ਹਨ ਜੋ ਲੋਕਾਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਸਕਦੇ ਹਨ।

ਇੰਨੇ ਵਜੇ ਅੱਜ ਨਿਕਲੇਗਾ ਡਰਾਅ

ਇਸ ਦਾ ਡਰਾਅ 30 ਅਕਤੂਬਰ ਸ਼ਾਮ 6:30 ਵਜੇ ਗੋਆ ਵਿੱਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੱਢਿਆ ਜਾਣਾ ਹੈ, ਜਿਸਨੂੰ ਤੁਸੀਂ ਘਰ ਬੈਠੇ ਹੀ ਯੂ-ਟਿਊਬ ਚੈਨਲ ਰਾਹੀਂ ਲਾਈਵ ਦੇਖ ਸਕਦੇ ਹੋ। ਹੁਣ ਡਰਾਅ ਵਿੱਚ ਸਿਰਫ ਕੁਝ ਹੀ ਘੰਟੇ ਬਾਕੀ ਹਨ, ਇਸ ਲਈ ਜਿਨ੍ਹਾਂ ਨੇ ਅਜੇ ਤੱਕ ਟਿਕਟ ਨਹੀਂ ਖਰੀਦੀ, ਉਹ ਤੁਰੰਤ ਆਪਣੇ ਨੇੜਲੇ ਕਿਸੇ ਵੀ ਲਾਟਰੀ ਕਾਊਂਟਰ ਤੋਂ ਰਾਜਸ਼੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਟਿਕਟ ਖਰੀਦ ਕੇ ਆਪਣੀ ਕਿਸਮਤ ਚਮਕਾ ਸਕਦੇ ਹਨ। ਪੂਰੇ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ 'ਤੇ ਇਹ ਟਿਕਟ ਆਸਾਨੀ ਨਾਲ ਉਪਲਬਧ ਹੈ ਅਤੇ ਲੋਕਾਂ ਵਿੱਚ ਇਸਨੂੰ ਖਰੀਦਣ ਦੀ ਹੋੜ ਜਾਰੀ ਹੈ।