ਪੜਚੋਲ ਕਰੋ

ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ

ਨੋਇਡਾ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਰਾਕੇਸ਼ ਮਹਿਤਾ ਨੇ ਆਪਣੀ ਖੁਦਕੁਸ਼ੀ ਦਾ ਕਾਰਨ "ਮਾਨਸਿਕ ਅਤੇ ਸਿਹਤ ਸਮੱਸਿਆਵਾਂ" ਦੱਸਿਆ ਹੈ। ਉਨ੍ਹਾਂ ਦਾ ਸਸਕਾਰ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।

ਦਿੱਲੀ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਮਹਿਤਾ (74) ਨੇ ਕਥਿਤ ਤੌਰ 'ਤੇ ਨੋਇਡਾ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ 6 ਸਤੰਬਰ ਨੂੰ ਨੋਇਡਾ ਦੇ ਸੈਕਟਰ 82 ਸਥਿਤ ਉਨ੍ਹਾਂ ਦੇ ਘਰ 'ਤੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਸੀ। ਰਾਕੇਸ਼ ਮਹਿਤਾ ਨੇ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਦੌਰਾਨ ਲਗਭਗ ਤਿੰਨ ਸਾਲ ਦਿੱਲੀ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ ਸੀ। ਅਧਿਕਾਰੀਆਂ ਦੇ ਅਨੁਸਾਰ, ਨੋਇਡਾ ਪੁਲਿਸ ਨੇ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਇਸ ਕਦਮ ਪਿੱਛੇ "ਮਾਨਸਿਕ ਅਤੇ ਸਿਹਤ ਸਮੱਸਿਆਵਾਂ" ਦਾ ਕਾਰਨ ਦੱਸਿਆ ਹੈ।

ਤਿੰਨ ਸਾਲ ਦਿੱਲੀ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ

ਰਾਕੇਸ਼ ਮਹਿਤਾ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਦੌਰਾਨ ਤਿੰਨ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ। ਉਹ 1975 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਪੀਐਸ) ਅਧਿਕਾਰੀ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ, 2010 ਦੀਆਂ ਰਾਸ਼ਟਰਮੰਡਲ ਖੇਡਾਂ ਦਿੱਲੀ ਵਿੱਚ ਹੋਈਆਂ ਸਨ। ਉਨ੍ਹਾਂ ਨੇ ਦਿੱਲੀ ਵਿੱਚ ਬਿਜਲੀ ਦੇ ਨਿੱਜੀਕਰਨ, ਬਲੂ ਲਾਈਨ ਬੱਸਾਂ ਨੂੰ ਹਟਾ ਕੇ ਲੋਅ ਫਲੋਰ ਬੱਸਾਂ ਚਲਾਉਣ, ਆਵਾਜਾਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਵਿੱਚ ਵੀ ਮੁੱਖ ਭੂਮਿਕਾ ਨਿਭਾਈ।

ਨਿਊਜ਼ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਉਨ੍ਹਾਂ ਦੇ ਸਾਬਕਾ ਸਾਥੀਆਂ ਨੇ ਕਿਹਾ ਕਿ ਉਹ ਦਿੱਲੀ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹੇ ਹਨ ਅਤੇ ਦਿੱਲੀ ਨਗਰ ਨਿਗਮ (ਐਮਸੀਡੀ) ਦੇ ਕਮਿਸ਼ਨਰ ਵੀ ਰਹੇ ਹਨ। ਉਨ੍ਹਾਂ ਨੇ 2007 ਵਿੱਚ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ ਅਤੇ ਨਵੰਬਰ 2010 ਵਿੱਚ ਸੇਵਾਮੁਕਤ ਹੋਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ (7 ਸਤੰਬਰ, 2026) ਨੂੰ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।

ਪੁਲਿਸ ਨੂੰ ਡਾਇਲ 112 ਰਾਹੀਂ ਘਟਨਾ ਦੀ ਜਾਣਕਾਰੀ ਮਿਲੀ ਅਤੇ ਫੇਜ਼ 2 ਪੁਲਿਸ ਸਟੇਸ਼ਨ ਦੀ ਇੱਕ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਰਾਕੇਸ਼ ਮਹਿਤਾ ਦੇ ਅਪਾਰਟਮੈਂਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਪੁਲਿਸ ਤੋੜ ਕੇ ਅੰਦਰ ਵੜੀ। ਬਾਅਦ ਵਿੱਚ ਉਨ੍ਹਾਂ ਦੀ ਲਾਸ਼ ਘਰ ਦੇ ਅੰਦਰੋਂ ਬਰਾਮਦ ਕੀਤੀ ਗਈ। ਘਟਨਾ ਦੇ ਸਮੇਂ, ਸਾਬਕਾ ਮੁੱਖ ਸਕੱਤਰ ਦੀ ਪਤਨੀ, ਸੁਮੰਤੀ ਮਹਿਤਾ, ਆਪਣੇ ਪੁੱਤਰ ਨੂੰ ਮਿਲਣ ਲਈ ਦੇਹਰਾਦੂਨ ਗਈ ਹੋਈ ਸੀ।

ਪੁਲਿਸ ਹੁਣ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਉਹ ਘਰ ਵਿੱਚ ਮਿਲੇ ਨੋਟਸ ਅਤੇ ਹੋਰ ਸਬੂਤਾਂ ਦੀ ਵੀ ਜਾਂਚ ਕਰ ਰਹੀ ਹੈ। ਜਦੋਂ ਸੁਮੰਤੀ ਮਹਿਤਾ ਨੂੰ ਵਾਰ-ਵਾਰ ਫੋਨ ਕਰਨ 'ਤੇ ਰਿਸੀਵ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕੁਝ ਤਾਂ ਗਲਤ ਹੈ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

Advertisement

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਉਪ ਪ੍ਰਧਾਨ ਦੇ ਘਰ ਰਾਜਨੀਤਿਕ ਆਗੂਆਂ ਦਾ ਜਮ੍ਹਾ ਹੋਇਆ ਇਕੱਠ; ਪਿਤਾ ਦਾ ਦੇਹਾਂਤ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਉਪ ਪ੍ਰਧਾਨ ਦੇ ਘਰ ਰਾਜਨੀਤਿਕ ਆਗੂਆਂ ਦਾ ਜਮ੍ਹਾ ਹੋਇਆ ਇਕੱਠ; ਪਿਤਾ ਦਾ ਦੇਹਾਂਤ...
BJP Announces Candidates : ਭਾਜਪਾ ਨੇ ਚੋਣਾਂ ਲਈ 2 ਉਮੀਦਵਾਰਾਂ ਦਾ ਕੀਤਾ ਐਲਾਨ , ਖੇਡਿਆ ਵੱਡਾ ਦਾਅ
BJP Announces Candidates : ਭਾਜਪਾ ਨੇ ਚੋਣਾਂ ਲਈ 2 ਉਮੀਦਵਾਰਾਂ ਦਾ ਕੀਤਾ ਐਲਾਨ , ਖੇਡਿਆ ਵੱਡਾ ਦਾਅ
BJP Announced Candidates: ਭਾਜਪਾ ਵੱਲੋਂ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
BJP Announced Candidates: ਭਾਜਪਾ ਵੱਲੋਂ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
Weather Alert: ਅਗਲੇ 15 ਘੰਟਿਆਂ ਦੇ ਅੰਦਰ ਮੱਚੇਗੀ ਤਬਾਹੀ! 50 KM ਦੀ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਅਗਲੇ 15 ਘੰਟਿਆਂ ਦੇ ਅੰਦਰ ਮੱਚੇਗੀ ਤਬਾਹੀ! 50 KM ਦੀ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਚੋਣਾਂ ਤੋਂ ਪਹਿਲਾਂ BJP ਦਾ ਵੱਡਾ ਐਲਾਨ, ਗੁਰਦਰਸ਼ਨ ਸਿੰਘ ਸੈਣੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਦੇਖੋ ਲਿਸਟ 'ਚ...
ਚੋਣਾਂ ਤੋਂ ਪਹਿਲਾਂ BJP ਦਾ ਵੱਡਾ ਐਲਾਨ, ਗੁਰਦਰਸ਼ਨ ਸਿੰਘ ਸੈਣੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਦੇਖੋ ਲਿਸਟ 'ਚ...
Embed widget