ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਟਕਰਾਅ ਦੇ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਲਾਠੀਆਂ ਲਿਆਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਕੀ ਕੋਈ ਦੱਸ ਸਕਦਾ ਹੈ ਕਿ ਬਗੈਰ ਡੰਡੇ ਤੋਂ ਕੋਈ ਝੰਡਾ ਹੁੰਦਾ ਹੈ? ਦਰਅਸਲ, ਟਿਕੈਤ ਨੇ ਉਸ ਵਾਇਰਲ ਵੀਡੀਓ 'ਤੇ ਆਪਣੀ ਸਪੱਸ਼ਟੀਕਰਨ ਦਿੱਤਾ ਹੈ, ਜਿਸ ਵਿੱਚ ਉਹ ਕਿਸਾਨਾਂ ਨੂੰ ਲਾਠੀਆਂ ਤੇ ਡੰਡਿਆਂ ਨਾਲ ਟਰੈਕਟਰ ਰੈਲੀ ਵਿੱਚ ਆਉਣ ਲਈ ਕਹਿੰਦੇ ਸੁਣਾਈ ਦੇ ਰਹੇ ਹਨ।

ਇਸ ਬਾਰੇ, ਰਾਕੇਸ਼ ਟਿਕੈਟ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, "ਹਾਂ, ਅਸੀਂ ਲੋਕਾਂ ਨੂੰ ਲਾਠੀ-ਡੰਡੇ ਲਿਆਉਣ ਲਈ ਕਿਹਾ ਸੀ। ਤੁਸੀਂ ਕਿਰਪਾ ਕਰਕੇ ਮੈਨੂੰ ਕੋਈ ਅਜਿਹਾ ਝੰਡਾ ਦਿਖਾਓ ਜੋ ਡੰਡਿਆਂ ਤੋਂ ਬਗੈਰ ਹੈ, ਫਿਰ ਮੈਂ ਆਪਣੀ ਗਲਤੀ ਸਵੀਕਾਰ ਕਰਾਂਗਾ।" ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਲਾਲ ਕਿਲ੍ਹੇ ਵਿਖੇ ਧਾਰਮਿਕ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਸਿੱਖ ਨਹੀਂ ਬਲਕਿ ਉਹ ਭਾਜਪਾ ਵਰਕਰ ਹੈ। ਟਿਕੈਤ ਨੇ ਕਿਹਾ ਕਿ ਦੀਪ ਸਿੱਧੂ ਦੀ ਪ੍ਰਧਾਨ ਮੰਤਰੀ ਨਾਲ ਫੋਟੋ ਹੈ।


ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਹੈ ਤੇ ਸਿਰਫ ਕਿਸਾਨ ਅੰਦੋਲਨ ਹੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪੁਲਿਸ ਬੈਰੀਕੇਟਸ ਤੋੜੇ, ਉਹ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਹੇ ਹਨ।

ਰਾਕੇਸ਼ ਟਿਕੈਤ ਨੇ ਗਣਤੰਤਰ ਦਿਵਸ ਦੇ ਮੌਕੇ ਪਰੇਡ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਿਸਾਨੀ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਜੋ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ 'ਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰੇਡ ਦੌਰਾਨ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਦੀ ਸਖ਼ਤ ਨਿੰਦਾ ਵੀ ਕੀਤੀ ਹੈ।

ਇਹ ਵੀ ਪੜ੍ਹੋਕੰਗਨਾ ਨੇ ਮੁੜ ਕੀਤਾ ਵੱਡਾ ਹਮਲਾ, ਬੋਲੀ ਮਨੋਰੰਜਨ ਦੀ ਆੜ ‘ਚ ਹਿੰਸਾ ਭੜਕਾਉਣ ਵਾਲਿਆਂ ਨੂੰ ਜੇਲ੍ਹ 'ਚ ਸੁੱਟਿਆ ਜਾਵੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904