ਨਵੀਂ ਦਿੱਲੀ: ਮੀਡੀਆ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਕਮਜ਼ੋਰ ਹੋ ਰਿਹਾ ਹੈ। ਲੰਮਾ ਖਿੱਚਣ ਦੇ ਚੱਕਰ ਵਿੱਚ ਕਿਸਾਨ ਅੰਦੋਲਨ ਵਿੱਚ ਜੁਰਮ ਹੋਣ ਲੱਗੇ ਹਨ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸਪਸ਼ਟ ਕੀਤਾ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਤੇਜ਼ ਚੱਲ ਰਿਹਾ ਹੈ। ਟਿਕੈਤ ਨੇ ਕਿਹਾ ਕਿ ਅੰਦੋਲਨ ਚੱਲ ਰਿਹਾ ਹੈ ਪਰ ਮੀਡੀਆ ਨੇ ਇਸ ਨੂੰ ਦਿਖਾਉਣਾ ਬੰਦ ਕਰ ਦਿੱਤਾ ਹੈ। ਅਸੀਂ ਵੀ ਕੋਈ ਵੱਡੀ ਕਾਲ ਨਹੀਂ ਕਰ ਰਹੇ ਹਾਂ ਨਹੀਂ ਤਾਂ ਮੀਡੀਆ ਕਹੇਗਾ ਕਿ ਸਾਨੂੰ ਕੋਰੋਨਾ ਦੀ ਕੋਈ ਚਿੰਤਾ ਨਹੀਂ।


ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਦਿਆਂ ਟਿਕੈਤ ਨੇ ਕਿਹਾ ਕਿ 26 ਜੂਨ ਨੂੰ ਦੇਸ਼ ਦੇ ਸਾਰੇ ਰਾਜ ਗਵਰਨਰ ਹਾਊਸ ‘ਤੇ ਪ੍ਰਦਰਸ਼ਨ ਕਰਨਗੇ। ਅਸੀਂ ਕੋਈ ਮਾਰਚ ਨਹੀਂ ਕੱਢਾਂਗੇ, ਸਿਰਫ ਦਿੱਲੀ ਦੇ ਅੰਦਰ ਵੱਸਦੇ ਕਿਸਾਨ ਹੀ ਇਸ ਰੋਸ ਪ੍ਰਦਰਸ਼ਨ ਵਿੱਚ ਜਾਣਗੇ। ਅਗਲੀ ਵਾਰ ਜਦੋਂ ਵੀ ਕੋਈ ਕਾਲ ਆਵੇਗੀ ਤਾਂ ਸੰਸਦ ਦਾ ਘਿਰਾਓ ਹੋਵੇਗਾ।


ਯੂਪੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਸਵਾਲ ਦੇ ਜਵਾਬ ਵਿੱਚ ਰਾਕੇਸ਼ ਟਿਕਟ ਨੇ ਕਿਹਾ ਕਿ ਅਸੀਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਯੋਗੀ ਸਰਕਾਰ ਦਾ ਵਿਰੋਧ ਕਰਾਂਗੇ। ਜਿਵੇਂ ਹੀ ਉਹ ਰਾਜਨੀਤਕ ਰੈਲੀਆਂ ਸ਼ੁਰੂ ਕਰਨਗੇ, ਅਸੀਂ ਉਨ੍ਹਾਂ ਵਿਰੁੱਧ ਪੰਚਾਇਤਾਂ ਕਰਾਂਗੇ।


ਟਿਕੈਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਮੈਂ ਕੋਈ ਚੋਣ ਨਹੀਂ ਲੜਾਂਗਾ, ਪਰ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ ਦਾ ਵਿਰੋਧ ਕਰਾਂਗਾ। ਚੋਣਾਂ ਹਿੰਦੂਆਂ ਜਾਂ ਮੁਸਲਮਾਨਾਂ ਦੇ ਨਹੀਂ, ਕਿਸਾਨਾਂ ਦੇ ਮੁੱਦੇ ‘ਤੇ ਹੋਣਗੀਆਂ। ਕਣਕ ਦੀ ਖਰੀਦ ਨਹੀਂ ਵਧੀ, ਗੰਨੇ ਦਾ ਰੇਟ ਨਹੀਂ ਵਧਿਆ ਤੇ ਅਦਾਇਗੀ ਵੀ ਨਹੀਂ ਕੀਤੀ ਗਈ। ਪਿੰਡ ਦੇ ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਰਹੀ ਹੈ।


ਕਾਬਲੇਗੌਰ ਹੈ ਕਿ ਕਿਸਾਨ ਲਗਪਗ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨ ਯੂਨੀਅਨਾਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹਨ, ਜਦੋਂਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਲੋੜ ਅਨੁਸਾਰ ਸੋਧਾਂ ਕਰਨ ਲਈ ਤਿਆਰ ਹੈ। ਕੇਂਦਰ ਸਰਕਾਰ ਨੇ ਕਈ ਵਾਰ ਸੰਕੇਤ ਦਿੱਤੇ ਹਨ ਕਿ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਾਨੂੰਨੀ ਬਿੰਦੂਆਂ ਉਤੇ ਗੱਲ ਕਰਨੀ ਚਾਹੀਦੀ ਹੈ, ਤਾਂ ਹੀ ਗੱਲਬਾਤ ਅੱਗੇ ਵਧ ਸਕਦੀ ਹੈ।


ਇਹ ਵੀ ਪੜ੍ਹੋ: Jaipal Bhullar Cremation: ਗੈਂਗਸਟਰ ਜੈਪਾਲ ਭੁੱਲਰ ਦਾ ਸਸਕਾਰ ਅੱਜ, ਪਿਤਾ ਨੇ PGI ਦੀ ਪੋਸਟ ਮਾਰਟਮ ਰਿਪੋਰਟ 'ਤੇ ਵੀ ਖੜ੍ਹੇ ਕੀਤੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904