ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਨਵੀਂ ਦਿੱਲੀ: ਤਿੰਨੋਂ ਨਵੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦਾ ਕਿਸਾਨ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਬੈਠਾ ਪ੍ਰਦਸ਼ਨ ਕਰ ਰਿਹਾ ਹੈ। ਫਿਲਹਾਲ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਦੌਰ ਬੰਦ ਹਾ। ਅਜਿਹੇ 'ਚ ਕਿਸਾਨ ਨੇਤਾ ਵੱਖ-ਵੱਖ ਥਾਂਵਾਂ 'ਤੇ ਮਹਾਪੰਚਾਇਤਾਂ ਕਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਦਰਮਿਆਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇੱਖ ਵਾਰ ਫੇਰ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਵ ਰੱਦ ਨਹੀਂ ਘਰ ਵਾਪਸੀ ਨਹੀਂ ਹੋਏਗੀ। ਅੰਦੋਲਨ ਜਾਰੀ ਰਹੇਗਾ।


ਰਾਕੇਸ਼ ਟਿਕੈਤ ਨੇ ਕਿਹਾ, "ਘਰ ਵਾਪਸੀ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਤੋਂ ਬਾਅਦ ਹੀ ਹੋਵੇਗੀ। ਸਾਡਾ 'ਮੰਚ ਅਤੇ ਪੰਚ' ਉੱਥੇ ਹੀ ਰਹੇਗਾ। ਸਿੰਘੁ ਸਰਹੱਦ ਸਾਡਾ ਦਫਤਰ ਹੈ। ਬੇਸ਼ੱਕ ਕੇਂਦਰ 10 ਦਿਨਾਂ ਵਿਚ ਗੱਲ ਕਰੇ ਜਾਂ ਅਗਲੇ ਸਾਲ, ਅਸੀਂ ਤਿਆਰ ਹਾਂ। ਦਿੱਲੀ ਦੇ ਹਰ ਕੀਲ ਹਟਾ ਕੇ ਜਾਵਾਂਦੇ। ਉਸ ਤੋਂ ਬਗੈਰ ਨਹੀਂ ਜਾਵਾਂਗੇ।


ਟਿਕੈਤ ਨੇ ਕਿਹਾ, "ਅਸੀਂ ਉਹ ਲੋਕ ਹਾਂ ਜੋ ਪੰਚਾਇਤੀ ਪ੍ਰਣਾਲੀ ਦੀ ਪਾਲਣਾ ਕਰਦੇ ਹਾਂ। ਅਸੀਂ ਫੈਸਲਿਆਂ ਵਿਚਕਾਰ ਪੰਚਾਂ ਨੂੰ ਨਹੀਂ ਬਦਲਦੇ ਅਤੇ ਨਾ ਸਟੇਜ ਬਦਲਦੇ ਹਾਂ। ਜੋ ਸਰਕਾਰ ਦੀ ਲਾਈਨ ਸੀ, ਉਸ 'ਤੇ ਹੀ ਉਹ ਗੱਲ ਕਰ ਲੈਣ।"


ਇਹ ਵੀ ਪੜ੍ਹੋ: Mahapanchayat:ਮਹਾਪੰਚਾਇਤ 'ਚ ਟਿਕੈਤ ਨੇ ਉਠਾਏ ਲਾਲ ਕਿਲਾ ਕਾਂਡ 'ਤੇ ਵੱਡੇ ਸਵਾਲ


ਉਨ੍ਹਾਂ ਕਿਹਾ ਕਿ ਭਾਰਤ ਸੁਤੰਤਰ ਹੋ ਗਿਆ ਹੈ। ਤਾਂ ਫਿਰ ਗੁਜਰਾਤ ਕਿਉਂ ਗ਼ੁਲਾਮੀ ਵਿਚ ਹੈ? ਗੁਜਰਾਤ ਦੇ ਆਦਮੀ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਹੈ। ਜਿਹੜੇ ਲੋਕ ਦਿੱਲੀ ਆਉਣਾ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਦੇ ਹਨ, ਅਸੀਂ ਗੁਜਰਾਤ ਵੀ ਜਾਵਾਂਗੇ। ਰਾਕੇਸ਼ ਟਿਕੈਤ ਨੇ ਮਹਾਪੰਚਾਇਤ ਵਿੱਚ ਕਿਹਾ ਕਿ ਕਿਹਾ ਜਾਂਦਾ ਸੀ ਕਿ ਇੱਥੇ ਪੰਜਾਬ ਦੇ ਲੋਕ ਹਨ, ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ, ਫਿਰ ਹਰਿਆਣਾ ਅਤੇ ਯੂਪੀ ਦੇ ਲੋਕ ਜੁੜੇ ਹੋਏ ਹਨ, ਹੁਣ ਸਰਕਾਰ ਕਿਸਾਨਾਂ ਨੂੰ ਛੋਟੇ ਵੱਡੇ ਵਿੱਚ ਵੰਡ ਰਹੀ ਹੈ। ਕਿਸਾਨ ਆਗੂ ਨੂੰ ਆਈਟੀ ਸੈੱਲ ਵਾਲੇ ਗਾਲਾਂ ਕੱਢਵਾ ਰਹੇ ਹਨ।


ਮਹਾਪੰਚਾਇਤ ਵਿੱਚ ਔਰਤਾਂ ਦੀ ਵੀ ਬਹੁਤ ਜ਼ਿਆਦਾ ਭਾਗੀਦਾਰੀ ਹੈ। ਮਹਾਪੰਚਾਇਤ ਤੋਂ ਬਾਅਦ ਕਿਸਾਨ ਆਗੂ ਸਾਂਝੀ ਪ੍ਰੈਸ ਕਾਨਫਰੰਸ ਵੀ ਕਰਨਗੇ। ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਵਿਚ ਖਾਪ ਦੇ ਲੋਕ ਵੀਰਵਾਰ ਨੂੰ ਵੀ ਠਹਿਰੇ ਸੀ।


ਇਸ ਦੇ ਨਾਲ ਹੀ ਮਹਾਪੰਚਾਇਤ 'ਚ ਕਿਸਾਨ ਨੇਤਾ ਚਢੂਨੀ ਨੇ ਕਿਹਾ ਕਿ ਫਸਲਾਂ ਦੇ ਐਮਐਸਪੀ 'ਤੇ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ, ਲਿਖਤ ਭਰੋਸੇ ਦੀ ਲੋੜ ਹੈ, ਉਹ ਗੁੰਮਰਾਹ ਕਰ ਰਹੇ ਹਨ। 17 ਲੱਖ ਕਰੋੜ ਕਿਸਾਨਾਂ ਦੀ ਫਸਲ ਦੀ ਖਰੀਦ ਕੀਤੀ ਜਾਣੀ ਚਾਹੀਦੀ ਹੈ, ਪਰ ਅਸੀਂ ਸਿਰਫ 13/14 ਲੱਖ ਕਰੋੜ ਦੀ ਖਰੀਦ ਕਰ ਰਹੇ ਹਾਂ, ਸਾਡਾ ਘਾਟਾ ਹੈ, ਸਰਕਾਰ ਸਿਰਫ ਉਨਾਂ ਖਰੀਦ ਰਹੀ ਹੈ ਜਿੰਨੀ ਉਸ ਨੂੰ ਪੀਡੀਐਸ ਵਿਚ ਅਦਾ ਕਰਨੀ ਪੈਂਦੀ ਹੈ।


ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਦੇਸ਼ ਖਾਸ ਕਰਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮਹਾਪੰਚਾਇਤਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਮੁਤਾਬਕ 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਚਾਰ ਘੰਟੇ ਚੱਲੇਗਾ।


ਇਹ ਵੀ ਪੜ੍ਹੋ: ਅਣਮਿਥੇ ਸਮੇਂ ਲਈ ਚੱਲੇਗਾ ਕਿਸਾਨ ਅੰਦੋਲਨ, ਟਿਕੈਤ ਦਾ ਨਵਾਂ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904