Farmers Meeting on Singhu Border: ਕਿਸਾਨ ਅੰਦੋਲਨ ਲਈ ਭਵਿੱਖੀ ਰੂਪ ਰੇਖਾ ਜਾਂ ਕਾਰਜ ਯੋਜਨਾ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚਾ (SKM) ਦੀ ਇੱਕ ਅਹਿਮ ਮੀਟਿੰਗ ਅੱਜ ਸਿੰਘੂ ਬਾਰਡਰ 'ਤੇ ਹੋਵੇਗੀ। ਇਸ ਮੀਟਿੰਗ ਵਿੱਚ ਅੰਦੋਲਨ ਨੂੰ ਖ਼ਤਮ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਉਧਰ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਅੰਦੋਲਨ ਜਾਰੀ ਰਹੇਗਾ।


ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਿੰਘੂ ਸਰਹੱਦੀ 'ਤੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਅੱਜ ਦੀ ਮੀਟਿੰਗ 'ਚ ਅੰਦੋਲਨ ਕਿਵੇਂ ਅੱਗੇ ਵਧੇਗਾ ਅਤੇ ਜੇਕਰ ਸਰਕਾਰ ਗੱਲਬਾਤ ਕਰਦੀ ਹੈ ਤਾਂ ਕਿਵੇਂ ਗੱਲ ਕਰਨੀ ਹੈ, ਇਸ 'ਤੇ ਚਰਚਾ ਕੀਤੀ ਜਾਵੇਗੀ |




ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੀਕੇਯੂ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਐਮਐਸਪੀ ਦੀ ਸਾਡੀ ਮੰਗ ਭਾਰਤ ਸਰਕਾਰ ਤੋਂ ਹੈ। ਗੱਲਬਾਤ ਹੁਣੇ ਸ਼ੁਰੂ ਹੋਈ ਹੈ, ਅਸੀਂ ਦੇਖਾਂਗੇ ਕਿ ਇਹ ਕਿਵੇਂ ਚਲਦੀ ਹੈ। ਅਸੀਂ ਅੱਜ ਦੀ ਮੀਟਿੰਗ ਵਿੱਚ ਕੋਈ ਰਣਨੀਤੀ ਨਹੀਂ ਬਣਾਵਾਂਗੇ, ਅਸੀਂ ਸਿਰਫ ਇਸ ਗੱਲ 'ਤੇ ਚਰਚਾ ਕਰਾਂਗੇ ਕਿ ਅੰਦੋਲਨ ਕਿਵੇਂ ਅੱਗੇ ਵਧਦਾ ਹੈ।


ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਰਹੀ ਹਾਲਾਂਕਿ ਉਹ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ। ਪੰਜਾਬ ਵਾਂਗ ਸਾਨੂੰ ਕਿਸਾਨਾਂ ਦੀਆਂ ਮੌਤਾਂ ਅਤੇ ਰੁਜ਼ਗਾਰ ਲਈ ਸੂਬਾ ਪੱਧਰੀ ਮੁਆਵਜ਼ੇ ਚਾਹਿਦਾ ਹੈ। ਦੱਸ ਦੇਈਏ ਕਿ ਜੇਕਰ ਅੰਦੋਲਨ ਖਤਮ ਨਾ ਹੋਇਆ ਤਾਂ ਦਿੱਲੀ ਦੇ ਲੋਕਾਂ ਲਈ ਜਾਮ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਵੇਗਾ।


ਦੱਸ ਦਈਏ ਕਿ ਐਸਕੇਐਮ ਦੀ ਕੋਰ ਕਮੇਟੀ ਦੇ ਮੈਂਬਰ ਦਰਸ਼ਨਪਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ 11 ਵਜੇ ਸਾਡੀ ਅਹਿਮ ਮੀਟਿੰਗ ਹੈ। ਸਾਡੀਆਂ ਲਟਕਦੀਆਂ ਮੰਗਾਂ 'ਤੇ ਚਰਚਾ ਕਰਨ ਦੇ ਨਾਲ, SKM ਅੰਦੋਲਨ ਲਈ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰੇਗੀ। ਕਿਉਂਕਿ ਸਾਨੂੰ ਅਜੇ ਤੱਕ ਪੰਜ ਕਿਸਾਨ ਨੇਤਾਵਾਂ ਦੇ ਨਾਮ ਐਮਐਸਪੀ 'ਤੇ ਸੌਂਪਣ ਲਈ ਰਸਮੀ ਸੰਦੇਸ਼ ਨਹੀਂ ਮਿਲਿਆ ਹੈ, ਅਸੀਂ ਮੀਟਿੰਗ ਵਿੱਚ ਫੈਸਲਾ ਕਰਾਂਗੇ ਕਿ ਅਸੀਂ ਉਨ੍ਹਾਂ ਨੂੰ (ਸਰਕਾਰ ਨੂੰ) ਭੇਜਣਾ ਚਾਹੁੰਦੇ ਹਾਂ ਜਾਂ ਨਹੀਂ। ਮੰਗਲਵਾਰ ਨੂੰ ਕੇਂਦਰ ਨੇ ਐਮਐਸਪੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਐਸਕੇਐਮ ਤੋਂ ਪੰਜ ਨਾਂਅ ਮੰਗੇ ਸਾ। ਹਾਲਾਂਕਿ, SKM ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਨੇਤਾਵਾਂ ਨੂੰ ਇਸ ਮੁੱਦੇ 'ਤੇ ਕੇਂਦਰ ਤੋਂ ਫੋਨ ਆਈਆਂ ਸੀ ਪਰ ਕੋਈ ਰਸਮੀ ਸੰਦੇਸ਼ ਨਹੀਂ ਮਿਲਿਆ। ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਹਨ।



ਇਹ ਵੀ ਪੜ੍ਹੋ: CNG Price Hike: ਮਹਿੰਗਾਈ ਦਾ ਇੱਕ ਹੋਰ ਝਟਕਾ, ਦਿੱਲੀ, ਹਰਿਆਣਾ ਸਮੇਤ, ਅੱਜ ਤੋਂ ਵਧੀਆਂ CNG ਦੀਆਂ ਕੀਮਤਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904