ਗਾਜ਼ੀਪੁਰ ਬਾਰਡਰ (ਦਿੱਲੀ): ਖੇਤੀ ਕਾਨੂੰਨਾਂ (Farm Laws) ਵਿਰੁੱਧ ਦਿੱਲ ਦੀਆਂ ਸੀਮਾਵਾਂ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ (Farmers Protest) ਜਾਰੀ ਹੈ। ਦੂਜੇ ਪਾਸੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ (Corona Cases) ਇੱਕ ਵਾਰ ਫਿਰ ਵਧਦੇ ਜਾ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨਾਂ ਉੱਤੇ ਵੀ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ। ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਮੰਗ ਕੀਤੀ ਹੈ ਕਿ ਅੰਦੋਲਨ ਵਾਲੀ ਥਾਂ ਉੱਤੇ ਕਿਸਾਨਾਂ ਦਾ ਟੀਕਾਕਰਣ (Corona Vaccination) ਕੀਤਾ ਜਾਵੇ।


ਅੰਦੋਲਨ ਵਾਲੀ ਥਾਂ ਉੱਤੇ ਕੋਰੋਨਾ ਦੇ ਖ਼ਤਰੇ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਈਏਐਨਐਸ ਨੂੰ ਦੱਸਿਆ ਕਿ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤੇ ਉਸ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਅੰਦੋਲਨ ਵਾਲੀਆਂ ਥਾਵਾਂ ਉੱਤੇ ਸਮਾਜਕ–ਦੂਰੀ ਦਾ ਪੂਰਾ ਖ਼ਿਆਲ ਰੱਖਿਆ ਜਾਵੇ। ਧਰਨਾ ਸਥਾਨ ’ਤੇ ਆਉਣ–ਜਾਣ ਵਾਲੇ ਕਿਸਾਨਾਂ ਨੂੰ ਵੈਕਸੀਨ ਲਾਈ ਜਾਵੇ। ‘ਮੈਂ ਵੀ ਟੀਕਾ ਲਗਵਾਵਾਂਗਾ।’


ਜੇਲ੍ਹਾਂ ’ਚ ਕੈਦੀਆਂ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਲ੍ਹਾਂ ’ਚ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਸੰਦੇਸ਼ ਆ ਰਹੇ ਹਨ ਕਿ ਸਾਡਾ ਮੁੱਦਾ ਵੀ ਚੁੱਕਿਆ ਜਾਵੇ। ਜੇਲ੍ਹਾਂ ’ਚ ਬਹੁਤ ਭੀੜ ਹੈ। ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਕੈਦੀ ਇੱਕ-ਦੂਜੇ ਨਾਲ ਜੁੜ ਕੇ ਸੌਂਦੇ ਹਨ। ਜੇਲ੍ਹਾਂ ਅੰਦਰ ਹੁਣ ਬਹੁਤ ਜ਼ਿਆਦਾ ਭੀੜ ਹੋ ਚੁੱਕੀ ਹੈ। ਜੇਲ੍ਹਾਂ ਅੰਦਰ ਵੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਣੀ ਚਾਹੀਦੀ ਹੈ।


ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਰੋਨਾ ਕਾਰਣ ਅੰਦੋਲਨ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ; ਸਗੋਂ ਤੰਬੂ ਵੱਡੇ ਕਰ ਲਏ ਜਾਣਗੇ। ਅੰਦੋਲਨ ਲੰਮਾ ਚੱਲੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਬਾਰੇ ਮੁੱਖ ਮੰਤਰੀਆਂ ਨਾਲ ਇੱਕ ਮੀਟਿੰਗ ਕੀਤੀ ਸੀ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਗੱਲ ਆਖੀ ਸੀ।


ਇਹ ਵੀ ਪੜ੍ਹੋ: ਭਾਰਤੀ ਸਿੱਖਾਂ ਸਿਰ ਮੰਡਰਾ ਰਿਹਾ ‘ਸਾਈਬਰ ਦਹਿਸ਼ਤਗਰਦੀ’ ਦਾ ਖ਼ਤਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904