ਚੰਡੀਗੜ੍ਹ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਅੰਤਮ ਦਰਸ਼ਨ ਲਈ ਵੱਡੀ ਗਿਣਤੀ ਸਿਆਸੀ ਨੇਤਾ ਤੇ ਆਮ ਲੋਕਾਂ  ਪਹੁੰਚੇ। ਇਸ ਦੌਰਾਨ ਰਾਮ ਵਿਲਾਸ ਦੇ ਅੰਤਮ ਦਰਸ਼ਨਾਂ ਲਈ ਦੰਗਾ ਪੀੜਤ ਸਿੱਖ ਵੀ ਪਹੁੰਚੇ। ਇਨ੍ਹਾਂ ਵਿੱਚ ਚੁਰਾਸੀ ਦੰਗਿਆਂ ਦੇ ਪੀੜਤ ਤੇ ਉਨ੍ਹਾਂ ਦੇ ਵਕੀਲ ਸ਼ਾਮਲ ਸੀ।

ਦੱਸ ਦਈਏ ਕਿ ਰਾਮ ਵਿਲਾਸ ਪਾਸਵਾਨ ਨੇ 1984 ਦੇ ਦੰਗਿਆਂ ਦੌਰਾਨ ਸਿੱਖਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਦੇ ਕੇ ਬਚਾਇਆ ਸੀ। ਇਸ ਤੋਂ ਬਾਅਦ ਦੰਗਾਕਾਰੀਆਂ ਨੇ ਉਨ੍ਹਾਂ ਦਾ ਘਰ ਵੀ ਸਾੜ ਦਿੱਤਾ ਸੀ। ਇਸ ਲਈ ਪੀੜਤ ਸਿੱਖਾਂ ਵਿੱਚ ਉਨ੍ਹਾਂ ਦਾ ਕਾਫੀ ਸਤਿਕਾਰ ਹੈ।

ਇਸ ਦੇ ਨਾਲ ਹੀ ਪਾਸਵਾਨ ਨੇ ਕਈ ਸਾਲਾਂ ਤੱਕ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵੀ ਕੀਤਾ। ਉਨ੍ਹਾਂ ਨੇ ਨਾਨਾਵਤੀ ਕਮਿਸ਼ਨ ਸਾਹਮਣੇ ਬਿਆਨ ਵੀ ਦਿੱਤੇ। ਸਿਰਫ ਇਹੀ ਨਹੀਂ ਉਨ੍ਹਾਂ ਦਾ ਪੰਜਾਬ ਨਾਲ ਗੂੜ੍ਹਾ ਰਿਸ਼ਤਾ ਵੀ ਰਿਹਾ ਹੈ।

ਕਾਂਗਰਸ ਦੀ ਆਪਸੀ ਫੁੱਟ 'ਤੇ ਸਿਆਸੀ ਮਾਹਿਰ ਦੀ ਰਾਇ

ਪਾਸਵਾਨ ਨੇ ਪੰਜਾਬ 'ਚ ਕਈ ਰੇਲਵੇ ਸਟੇਸ਼ਨ ਤੇ ਹੋਰ ਲੋਕ ਭਲਾਈ ਦੇ ਕੰਮ ਕੀਤੇ, ਜਿਸ ਕਰਕੇ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਪ੍ਰਤੀ ਖਾਸਾ ਪਿਆਰ ਹੈ। ਇਸ ਦੇ ਨਾਲ ਹੀ ਰਾਮ ਵਿਲਾਸ ਪਾਸਵਾਨ ਦੇ ਅੰਤਮ ਦਰਸ਼ਨਾਂ ਲਈ ਪੰਜਾਬ ਦੇ ਟੀਐਮਸੀ ਦੇ ਸਿੱਖ ਨੇਤਾ ਵੀ ਸ਼ਾਮਲ ਹੋਏ।

Punjab Chakka Jaam: ਪੰਜਾਬ ਭਰ 'ਚ ਚੱਕਾ ਜਾਮ, ਹਰਿਆਣਾ ਦੇ ਕਿਸਾਨਾਂ ਦਾ ਦਿੱਤਾ ਸਾਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904