Farmers Protest: ਕਿਸਾਨ ਅੰਦੋਲਨ ਭਖਦਾ ਵੇਖ ਬੀਜੇਪੀ ਲੀਡਰ ਵੀ ਘਬਰਾਉਣ ਲੱਗੇ ਹਨ। ਕਿਸਾਨਾਂ ਨੂੰ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ ਕਹਿਣ ਵਾਲਾ ਹਰਿਆਣਾ ਦਾ ਭਾਜਪਾ ਸਾਂਸਦ ਰਾਮਚੰਦਰ ਜਾਂਗੜਾ ਬੈਕਫੁੱਟ 'ਤੇ ਆ ਗਿਆ ਹੈ। ਜਾਂਗੜਾ ਦੇ ਬਿਆਨ 'ਤੇ ਹੰਗਾਮਾ ਹੋਇਆ ਤਾਂ ਹੁਣ ਰਾਜ ਸਭਾ ਮੈਂਬਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਸਭ ਕਿਸਾਨਾਂ ਲਈ ਨਹੀਂ ਕਿਹਾ ਸੀ, ਸਗੋਂ ਕਿਸਾਨ ਅੰਦੋਲਨ ਦੇ ਬਾਅਦ ਦੇ ਪ੍ਰਭਾਵ ਨੂੰ ਬਿਆਨ ਕਰਦੇ ਹੋਏ ਕਿਹਾ ਸੀ।
ਜਾਂਗੜਾ ਨੇ ਕਿਹਾ, ''ਮੇਰਾ ਇਲਜ਼ਾਮ ਇਹ ਨਹੀਂ ਸੀ ਕਿ ਕਿਸਾਨ ਨਸ਼ੇ ਫੈਲਾਉਂਦੇ ਹਨ, ਕਿਸਾਨਾਂ ਨੇ ਕੁੜੀਆਂ ਨੂੰ ਗਾਇਬ ਕਰ ਦਿੱਤੀਆਂ। ਮੇਰਾ ਕਹਿਣਾ ਸੀ ਕਿ ਇਹ ਉਸ ਅੰਦੋਲਨ ਦਾ ਪ੍ਰਭਾਵ ਸੀ। ਇਸੇ ਪ੍ਰਭਾਵ ਕਾਰਨ ਅਜਿਹੀਆਂ ਘਟਨਾਵਾਂ ਵਾਪਰੀਆਂ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਸਾਡੇ ਕਿਸਾਨ ਭਰਾਵਾਂ ਨੂੰ ਅਜਿਹੇ ਅੰਦੋਲਨ ਦੀ ਬਜਾਏ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਸਰਕਾਰ ਨਾਲ ਗੱਲ ਕਰਕੇ ਆਪਣਾ ਮਸਲਾ ਹੱਲ ਕਰੋ।
ਵਿਵਾਦਾਂ 'ਚ ਘਿਰਣ ਤੋਂ ਬਾਅਦ ਜਦੋਂ ਜਾਂਗੜਾ ਨੂੰ ਪੁੱਛਿਆ ਗਿਆ ਕਿ ਕੀ ਇਹ ਅੰਕੜਾ ਅਧਿਕਾਰਤ ਤੌਰ 'ਤੇ ਉਨ੍ਹਾਂ ਕੋਲ ਆਇਆ ਸੀ ਕਿ 700 ਲੜਕੀਆਂ ਲਾਪਤਾ ਹੋਈਆਂ ਸੀ? ਉਨ੍ਹਾਂ ਕਿਹਾ ਕਿ ਅੱਜ ਵੀ ਰੁਜ਼ਗਾਰ ਦੇ ਨਾਂ 'ਤੇ ਲੜਕੀਆਂ ਨੂੰ ਵਰਗਲਾਉਣ ਦੀਆਂ ਖਬਰਾਂ ਆ ਰਹੀਆਂ ਹਨ। ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾ ਦਿੱਤਾ। ਮਨੁੱਖੀ ਤਸਕਰਾਂ ਨੇ ਅੰਦੋਲਨ ਦਾ ਫਾਇਦਾ ਉਠਾਇਆ। ਜਾਂਗੜਾ ਨੇ ਕਿਹਾ, 'ਮੈਂ ਕਿਹਾ ਸੀ ਕਿ ਕਿਸਾਨ ਭਰਾਵਾਂ ਨੂੰ ਇਨ੍ਹਾਂ ਅੰਦੋਲਨਾਂ ਤੋਂ ਬਚਣਾ ਚਾਹੀਦਾ ਹੈ। ਅੰਦੋਲਨ ਦੇ ਪ੍ਰਭਾਵ ਨਾਲ ਗਲਤ ਨਤੀਜੇ ਸਾਹਮਣੇ ਆਉਂਦੇ ਹਨ।
ਜਾਂਗੜਾ ਨੇ ਅੱਗੇ ਕਿਹਾ ਕਿ 2021 ਤੋਂ ਪਹਿਲਾਂ ਹਰਿਆਣਾ ਵਿੱਚ ਬੀੜੀ-ਸਿਗਰਟ ਤੇ ਸ਼ਰਾਬ ਦਾ ਨਸ਼ਾ ਸੀ। ਇਹ ਕੋਕੀਨ, ਅਫੀਮ, ਸਮੈਕ ਆਦਿ ਦੇ ਟੀਕੇ ਨਹੀਂ ਸਨ। ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਸੂਬਾ ਹੋਣ ਕਾਰਨ ਇਹ ਨਸ਼ਾ ਆ ਗਿਆ ਸੀ। ਜਦੋਂ ਨਸ਼ੇੜੀ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੰਗ ਨੂੰ ਪੂਰਾ ਕਰਨ ਲਈ ਸਪਲਾਈ ਵੀ ਹੁੰਦੀ ਹੈ। ਜਦੋਂ ਉਹ ਨਸ਼ੇ ਦੇ ਸੌਦਾਗਰ ਇੱਥੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਹਰਿਆਣਾ ਵਿੱਚ ਵੀ ਮਾਰਕਿਟ ਲੱਭੀ ਜਾ ਸਕਦੀ ਹੈ।