Ram Mandir Pran Pratishtha: ਅਯੁੱਧਿਆ (Ayodhya) ਦੇ ਰਾਮ ਮੰਦਰ (Ram Mandir) 'ਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੇ ਸਥਾਪਤ ਹੋਣ ਦਾ ਸਮਾਂ  ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਰਸਮਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਰਸਮਾਂ ਦੇ ਦੂਜੇ ਦਿਨ ਬੁੱਧਵਾਰ (17 ਜਨਵਰੀ) ਨੂੰ ਰਾਮ ਲੱਲਾ ਦੀ ਮੂਰਤੀ ਨੂੰ ਮੰਦਰ ਪਰਿਸਰ ਵਿੱਚ ਲਿਜਾਇਆ ਗਿਆ ਤੇ ਅੱਜ (18 ਜਨਵਰੀ) ਸਥਾਪਤ ਹੋਣ ਦੀ ਸੰਭਾਵਨਾ ਹੈ। 
 
ਰਾਮ ਲੱਲਾ ਦੀ ਮੂਰਤੀ ਨੂੰ ਵਿਵੇਕ ਸ੍ਰਿਸ਼ਟੀ ਟਰੱਸਟ ਤੋਂ ਇੱਕ ਟਰੱਕ ਵਿੱਚ ਰਾਮ ਮੰਦਰ ਅੰਦਰ ਲਿਜਾਇਆ ਗਿਆ। ਮੂਰਤੀ ਨੂੰ ਮੰਦਰ ਦੇ ਅੰਦਰ ਲਿਜਾਣ ਲਈ ਕਰੇਨ ਦੀ ਵਰਤੋਂ ਕੀਤੀ ਗਈ ਸੀ। ਸੂਤਰਾਂ ਮੁਤਾਬਕ ਮੂਰਤੀ ਅੱਜ ਭਾਵ ਵੀਰਵਾਰ (18 ਜਨਵਰੀ) ਨੂੰ ਪਾਵਨ ਅਸਥਾਨ 'ਚ ਰੱਖੇ ਜਾਣ ਦੀ ਉਮੀਦ ਹੈ। ਹੁਣ ਇਸ ਮੂਰਤੀ ਨੂੰ ਮੰਦਰ ਦੇ ਪਾਵਨ ਅਸਥਾਨ ਦੇ ਦਰਵਾਜ਼ੇ 'ਤੇ ਲਿਜਾਇਆ ਗਿਆ ਹੈ।