Ram Lalla Pran Pratishtha: ਅਯੁੱਧਿਆ 'ਚ ਸੋਮਵਾਰ (22 ਜਨਵਰੀ) ਦੀ ਦੁਪਹਿਰ ਨੂੰ ਰਾਮ ਲੱਲਾ ਦਾ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ। ਭਗਵਾਨ ਰਾਮ ਆਪਣੇ ਭਗਤਾਂ ਨੂੰ ਬਾਲ ਰੂਪ ਵਿੱਚ ਦਰਸ਼ਨ ਦੇਣਗੇ। ਇਸ ਤੋਂ ਬਾਅਦ ਸ਼ਾਮ ਨੂੰ ਪੂਰੇ ਦੇਸ਼ ਵਿੱਚ ਦੀਵਾਲੀ ਦਾ ਮਾਹੌਲ ਬਣ ਗਿਆ ਅਤੇ ਲੋਕ ਇਸ ਨੂੰ ਰੋਸ਼ਨੀ ਦੇ ਤਿਉਹਾਰ ਵਜੋਂ ਮਨਾ ਰਹੇ ਹਨ। ਲੋਕ ਆਪਣੇ ਘਰਾਂ ਵਿੱਚ ਦੀਵੇ ਜਗਾ ਰਹੇ ਹਨ ਅਤੇ ਸਾਰੇ ਸ਼ਹਿਰ ਰੁਸ਼ਨਾਏ ਹੋਏ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅੱਜ ਰਾਮ ਲੱਲਾ ਅਯੁੱਧਿਆ ਧਾਮ ਸਥਿਤ ਆਪਣੇ ਵਿਸ਼ਾਲ ਮੰਦਰ ਵਿੱਚ ਬਿਰਾਜਮਾਨ ਹੋ ਗਏ ਹਨ। ਇਸ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਰਾਮ ਜੋਤੀ ਦਾ ਪ੍ਰਕਾਸ਼ ਕਰੋ ਅਤੇ ਉਨ੍ਹਾਂ ਦਾ ਘਰਾਂ 'ਚ ਵੀ ਸਵਾਗਤ ਕਰੋ। ਜੈ ਸੀਆ ਰਾਮ!
ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਜਿੱਥੇ ਇੱਕ ਪਾਸੇ ਅਯੁੱਧਿਆ ਸ਼ਹਿਰ ਰੋਸ਼ਨੀ ਵਿੱਚ ਡੁੱਬਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਕਈ ਸ਼ਹਿਰਾਂ ਵਿੱਚ ਦੀਵਾਲੀ ਵਰਗਾ ਮਾਹੌਲ ਹੈ ਅਤੇ ਹਰ ਘਰ ਵਿੱਚ ਦੀਵਾ ਜੱਗ ਰਿਹਾ ਹੈ।
ਅਯੁੱਧਿਆ 'ਚ ਸਰਯੂ ਨਦੀ ਦੇ ਕੰਢੇ 'ਤੇ ਦੀਪ ਉਤਸਵ ਹੋ ਰਿਹਾ ਹੈ ਅਤੇ ਫੁਹਾਰਿਆਂ 'ਤੇ ਵੀ ਰੰਗ-ਬਿਰੰਗੀਆਂ ਲਾਈਟਾਂ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਜੇਕਰ ਅਯੁੱਧਿਆ ਮੰਦਿਰ ਦੀ ਗੱਲ ਕਰੀਏ ਤਾਂ ਰਾਮ ਲੱਲਾ ਦਾ ਮੰਦਰ ਰਾਤ ਨੂੰ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।
ਹਰਿਦੁਆਰ 'ਚ ਲਾਈਟ ਸ਼ੋਅ
ਇਸ ਤੋਂ ਇਲਾਵਾ ਉਤਰਾਖੰਡ ਦੇ ਹਰਿਦੁਆਰ ਵਿਖੇ ਹਰੀ ਕੀ ਪੌੜੀ ਵਿਖੇ ਗੰਗਾ ਆਰਤੀ ਦੌਰਾਨ ਲਾਈਟ ਸ਼ੋਅ ਹੋਇਆ। ਹਰਿ ਕੀ ਪਉੜੀ ਘਾਟ ਨੂੰ ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਸ਼ਿਰਕਤ ਕੀਤੀ ਅਤੇ ਦੀਪ ਉਤਸਵ ਦੇ ਨਾਲ-ਨਾਲ ਗੰਗਾ ਆਰਤੀ ਵਿੱਚ ਵੀ ਸ਼ਿਰਕਤ ਕੀਤੀ।