Ram Rahim:  ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਤੇ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Ram Rahim) ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸਨੂੰ 21 ਦਿਨਾਂ ਦੀ ਛੁੱਟੀ ਮਿਲੀ ਹੈ। ਇਸ ਸਮੇਂ ਦੌਰਾਨ ਰਾਮ ਰਹੀਮ ਪੂਰੇ 21 ਦਿਨਾਂ ਤੱਕ ਸਿਰਸਾ ਡੇਰੇ ਵਿੱਚ ਰਹੇਗਾ।

Continues below advertisement


ਬੁੱਧਵਾਰ ਸਵੇਰੇ ਲਗਭਗ 6.30 ਵਜੇ ਉਸਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਸਿਰਸਾ ਲਿਆਂਦਾ ਗਿਆ। ਰਾਮ ਰਹੀਮ ਦੀ ਮੁੱਖ ਚੇਲੀ ਹਨੀਪ੍ਰੀਤ ਉਸਨੂੰ ਲੈਣ ਲਈ ਰੋਹਤਕ ਜੇਲ੍ਹ ਆਈ ਸੀ। ਸਿਰਸਾ ਪਹੁੰਚੇ ਰਾਮ ਰਹੀਮ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, "ਮੈਂ ਇੱਕ ਵਾਰ ਫਿਰ ਸ਼ਰਧਾਲੂਆਂ ਦੀ ਸੇਵਾ ਵਿੱਚ ਹਾਜ਼ਰ ਹਾਂ।" ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ ਤੇ ਡੇਰੇ ਦੇ ਜ਼ਿੰਮੇਵਾਰ ਲੋਕ ਜੋ ਕਹਿਣ ਉਹੀ ਕਰਨਾ ਚਾਹੀਦਾ ਹੈ।






ਦੱਸ ਦਈਏ ਕਿ ਰਾਮ ਰਹੀਮ ਡੇਰੇ ਦੇ ਸਥਾਪਨਾ ਦਿਵਸ ਦੇ 77ਵੇਂ ਜਸ਼ਨ ਵਿੱਚ ਸ਼ਾਮਲ ਹੋਵੇਗਾ। ਡੇਰਾ ਸੱਚਾ ਸੌਦਾ ਦੀ ਸਥਾਪਨਾ 29 ਅਪ੍ਰੈਲ 1948 ਨੂੰ ਸੰਤ ਸ਼ਾਹ ਮਸਤਾਨਾ ਨੇ ਕੀਤੀ ਸੀ। ਰਾਮ ਰਹੀਮ ਨੂੰ ਇਸ ਵਿੱਚ ਹਿੱਸਾ ਲੈਣ ਲਈ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ 28 ਜਨਵਰੀ 2025 ਨੂੰ ਉਹ 30 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਰਾਮ ਰਹੀਮ ਦੇ 13ਵੀਂ ਵਾਰ ਬਾਹਰ ਆਉਣ ਤੋਂ ਬਾਅਦ ਉਸਦੀ ਪੈਰੋਲ ਅਤੇ ਫਰਲੋ ਦੀ ਕੁੱਲ ਮਿਆਦ 325 ਦਿਨ ਹੋ ਗਈ ਹੈ।



ਰਾਮ ਰਹੀਮ ਦੀ ਪੈਰੋਲ 'ਤੇ ਡੇਰੇ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਨਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਕਾਨੂੰਨ ਅਨੁਸਾਰ ਛੁੱਟੀ ਦਿੱਤੀ ਗਈ ਹੈ। ਇਹ ਛੁੱਟੀ ਰਾਜ ਦੇ ਅਧਿਕਾਰਤ ਅਧਿਕਾਰੀ ਦੁਆਰਾ ਦਿੱਤੀ ਜਾਂਦੀ ਹੈ। ਪਹਿਲਾਂ ਵੀ ਸਾਰੀਆਂ ਪੈਰੋਲ ਅਤੇ ਫਰਲੋ ਕਾਨੂੰਨ ਦੇ ਦਾਇਰੇ ਵਿੱਚ ਦਿੱਤੀਆਂ ਜਾਂਦੀਆਂ ਸਨ। ਜਿਵੇਂ ਹੀ ਰਾਮ ਰਹੀਮ ਨੂੰ ਪੈਰੋਲ ਦੀ ਜਾਣਕਾਰੀ ਮਿਲੀ, ਡੇਰੇ ਦੇ ਸ਼ਰਧਾਲੂ ਡੇਰਾ ਸੱਚਾ ਸੌਦਾ ਪਹੁੰਚਣੇ ਸ਼ੁਰੂ ਹੋ ਗਏ। ਹਾਲਾਂਕਿ ਰਾਮ ਰਹੀਮ ਨੇ ਉਨ੍ਹਾਂ ਨੂੰ ਇੱਥੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।


ਰਾਮ ਰਹੀਮ  ਕਦੋਂ-ਕਦੋਂ ਆਇਆ ਜੇਲ੍ਹ ਬਾਹਰ ?


24 ਅਕਤੂਬਰ 2020 - ਹਸਪਤਾਲ ਵਿੱਚ ਦਾਖਲ ਆਪਣੀ ਮਾਂ ਨੂੰ ਮਿਲਣ ਲਈ ਪਹਿਲੀ 1 ਦਿਨ ਦੀ ਪੈਰੋਲ 


21 ਮਈ 2021 - ਆਪਣੀ ਮਾਂ ਨੂੰ ਮਿਲਣ ਲਈ 12 ਘੰਟੇ ਦੀ ਪੈਰੋਲ


7 ਫਰਵਰੀ 2022 - ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨ ਦੀ ਪੈਰੋਲ 


ਜੂਨ 2022 - 30 -ਦਿਨ ਦੀ ਪੈਰੋਲ 


14 ਅਕਤੂਬਰ 2022 ਨੂੰ 40 ਦਿਨਾਂ ਦੀ ਮਿਲੀ ਪੈਰੋਲ 


21 ਜਨਵਰੀ 2023 - ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਵਿੱਚ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ 


20 ਜੁਲਾਈ 2023 - ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ 


21 ਨਵੰਬਰ 2023 - 21 ਦਿਨਾਂ ਦੀ ਫਰਲੋ 'ਤੇ ਬਾਗਪਤ ਆਸ਼ਰਮ ਪਹੁੰਚਿਆ 


19 ਜਨਵਰੀ 2024 - 50 ਦਿਨਾਂ ਲਈ ਮਿਲੀ ਪੈਰੋਲ


13 ਅਗਸਤ 2024- 21 ਦਿਨਾਂ ਦੀ ਪੈਰੋਲ 'ਤੇ ਬਾਗਪਤ ਆਸ਼ਰਮ ਪਹੁੰਚਿਆ


2 ਅਕਤੂਬਰ 2024- 20 ਦਿਨਾਂ ਦੀ ਪੈਰੋਲ 'ਤੇ ਯੂਪੀ ਦੇ ਬਰਨਾਵਾ ਆਸ਼ਰਮ ਪਹੁੰਚਿਆ


28 ਜਨਵਰੀ 2025- ਰਾਮ ਰਹੀਮ ਹੁਣ 20 ਦਿਨਾਂ ਦੀ ਪੈਰੋਲ 'ਤੇ ਸਿਰਸਾ ਆਸ਼ਰਮ ਪਹੁੰਚਿਆ



ਰਾਮ ਰਹੀਮ ਨੂੰ ਕਿਹੜੇ ਮਾਮਲਿਆਂ ਵਿੱਚ ਸਜ਼ਾ ਹੋਈ?


ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਹੈ। ਇਨ੍ਹਾਂ ਵਿੱਚੋਂ ਹਰੇਕ ਮਾਮਲੇ ਵਿੱਚ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਡੇਰਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੂੰ 25 ਅਗਸਤ, 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਜਾਇਆ ਗਿਆ।