Ram Rahim: ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦਾ ਅੱਜ 56ਵਾਂ ਜਨਮ ਦਿਨ ਹੈ। 6 ਸਾਲ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਰਾਮ ਰਹੀਮ ਜੇਲ੍ਹ ਦੇ ਬਾਹਰ ਆਪਣਾ ਜਨਮ ਦਿਨ ਮਨਾਏਗਾ। 


20 ਅਗਸਤ ਤੱਕ ਦਿੱਤੀ ਗਈ ਹੈ ਪੈਰੋਲ


ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਨੂੰ ਪਹਿਲੀ ਵਾਰ 25 ਅਗਸਤ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਸੁਨਾਰੀਆ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਨੂੰ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜ਼ਿਕਰ ਕਰ ਦਈਏ ਕਿ ਰਾਮ ਰਹੀਮ ਇਸ ਵਾਰ 20 ਜੁਲਾਈ ਨੂੰ ਜੇਲ੍ਹ ਤੋਂ ਬਾਹਰ ਆਇਆ ਹੈ। ਉਸ ਦੀ ਪੈਰੋਲ ਦੀ ਮਿਆਦ 20 ਅਗਸਤ ਨੂੰ ਖਤਮ ਹੋਵੇਗੀ। 25 ਅਗਸਤ 2023 ਨੂੰ ਉਸਦੀ ਸਜ਼ਾ ਦੇ 6 ਸਾਲ ਪੂਰੇ ਹੋ ਜਾਣਗੇ।


ਡੇਰਿਆਂ ਵਿੱਚ ਰੱਖੇ ਗਏ ਨੇ ਵਿਸ਼ੇਸ਼ ਪ੍ਰੋਗਰਾਮ


ਰਾਮ ਰਹੀਮ ਆਪਣੇ ਜਨਮ ਦਿਨ 'ਤੇ ਉੱਤਰ ਪ੍ਰਦੇਸ਼ (ਯੂਪੀ) ਦੇ ਬਰਨਾਵਾ ਆਸ਼ਰਮ 'ਚ ਭਾਸ਼ਣ ਦੇਵੇਗਾ। ਪਹਿਲੀ ਵਾਰ ਸਿਰਸਾ ਡੇਰੇ ਵਿੱਚ ਸ਼ਾਮ 5 ਵਜੇ ਤੋਂ ਲੈ ਕੇ ਰਾਤ ਤੱਕ ਪ੍ਰੋਗਰਾਮ ਹੋਣਗੇ। ਇਸ ਦੇ ਲਈ ਸਿਰਸਾ ਡੇਰੇ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬਰਨਾਵਾ ਤੋਂ ਰਾਮ ਰਹੀਮ ਜ਼ੂਮ ਰਾਹੀਂ ਸਤਿਸੰਗ ਕਰੇਗਾ। ਹਰਿਆਣਾ ਦੇ ਪ੍ਰੇਮੀਆਂ ਨੂੰ ਸਿਰਸਾ ਡੇਰੇ ਵਿੱਚ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ ਦੇ ਬੀਕਾਨੇਰ, ਕੋਟਾ ਅਤੇ ਜੈਪੁਰ ਦੇ ਡੇਰਿਆਂ 'ਚ ਰਾਮ ਰਹੀਮ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਹੋਵੇਗਾ।


7 ਵਾਰ ਮਿਲ ਚੁੱਕੀ ਹੈ ਪੈਰੋਲ


ਦੱਸ ਦਈਏ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ ਨੂੰ 7 ਵਾਰ ਪੈਰੋਲ ਮਿਲ ਚੁੱਕੀ ਹੈ। ਹਾਲਾਂਕਿ ਉਸ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਡੇਰੇ 'ਚ ਆਉਣ 'ਤੇ ਪਾਬੰਦੀ ਹੈ। ਉਹ ਪੈਰੋਲ 'ਤੇ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਜਾਂਦਾ ਹੈ ਅਤੇ ਉਥੇ ਰਹਿੰਦਾ ਹੈ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।