Omicron Update : ਦੇਸ਼ 'ਚ ਕੋਰੋਨਾ ਦੇ ਨਵੇਂ ਰੂਪ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ 'ਚ ਓਮੀਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 415 ਨੂੰ ਪਾਰ ਕਰ ਗਈ ਹੈ। ਰਾਜਸਥਾਨ 'ਚ ਓਮੀਕਰੋਨ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 11 ਜੈਪੁਰ 'ਚ ਛੇ ਅਜਮੇਰ 'ਚ ਅਤੇ ਤਿੰਨ ਉਦੈਪੁਰ 'ਚ ਪਾਏ ਗਏ ਹਨ। ਬੰਗਾਲ ਵਿਚ ਇਕ ਡਾਕਟਰ ਵੀ ਇਸ ਦੀ ਲਪੇਟ ਵਿਚ ਆ ਗਿਆ ਹੈ। ਹਾਲਾਂਕਿ ਇਨ੍ਹਾਂ 'ਚੋਂ 115 ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ 'ਚ ਓਮੀਕਰੋਨ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਕੇਰਲ 'ਚ ਵੀ ਓਮੀਕਰੋਨ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਦੇ ਨਵੇਂ ਰੂਪਾਂ ਦੇ ਖਤਰੇ ਦੇ ਮੱਦੇਨਜ਼ਰ ਸਰਕਾਰਾਂ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਹਾਰਾਸ਼ਟਰ 'ਚ ਓਮੀਕਰੋਨ ਦੇ ਸਭ ਤੋਂ ਵੱਧ 110 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦਿੱਲੀ '79, ਗੁਜਰਾਤ '43, ਰਾਜਸਥਾਨ '43, ਤੇਲੰਗਾਨਾ '38, ਕੇਰਲ '37, ਤਾਮਿਲਨਾਡੂ '34 ਅਤੇ ਕਰਨਾਟਕ '31 ਮਾਮਲੇ ਸਾਹਮਣੇ ਆਏ ਹਨ।


ਕੇਂਦਰ ਸਰਕਾਰ ਨੇ ਟੀਮਾਂ ਭੇਜੀਆਂ ਹਨ


ਕੇਂਦਰ ਸਰਕਾਰ ਨੇ 10 ਪਛਾਣੇ ਗਏ ਰਾਜਾਂ 'ਚ ਕੇਂਦਰੀ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ 'ਚ ਉਹ ਰਾਜ ਵੀ ਹਨ ਜਿੱਥੇ ਓਮੀਕਰੋਨ ਅਤੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਨਾਲ ਹੀ ਇਨ੍ਹਾਂ ਰਾਜਾਂ ਵਿਚ ਟੀਕਾਕਰਨ ਦੀ ਰਫ਼ਤਾਰ ਮੱਠੀ ਦਿਖਾਈ ਦੇ ਰਹੀ ਹੈ। ਓਮੀਕਰੋਨ ਹੁਣ ਤਕ 17 ਰਾਜਾਂ ਤਕ ਪਹੁੰਚ ਚੁੱਕਾ ਹੈ।


ਇਹ ਵੀ ਪੜ੍ਹੋ : Watch : ਠੇਲਾ ਲਾਉਣ ਵਾਲੇ ਸ਼ਖ਼ਸ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਯੂਜ਼ਰਜ਼ ਦਾ ਪਿਘਲਿਆ ਦਿਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904