Rapist Jalebi Baba Death: ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਬਲਾਤਕਾਰੀ ਜਲੇਬੀ ਬਾਬਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਜਲੇਬੀ ਬਾਬਾ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਸੀ। ਅਦਾਲਤ ਨੇ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ।


ਮੰਗਲਵਾਰ ਰਾਤ ਕਰੀਬ 11 ਵਜੇ ਬਲਾਤਕਾਰੀ ਜਲੇਬੀ ਬਾਬਾ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਫਿਰ ਜੇਲ੍ਹ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 49 ਸਾਲ ਬਾਬਾ ਉਰਫ ਬਿੱਲੂ ਦੀ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਅਗਰੋਹਾ ਮੈਡੀਕਲ ਤੋਂ ਇਲਾਜ਼ ਚੱਲ ਰਿਹਾ ਸੀ। 


ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਗਰਮੀ ਦਾ ਕਹਿਰ, ਮਈ ਮਹੀਨੇ ਟੁੱਟਿਆ 13 ਸਾਲ ਦਾ ਰਿਕਾਰਡ, ਤਾਪਮਾਨ 43 ਡਿਗਰੀ ਤੋਂ ਪਾਰ


ਜਾਣਕਾਰੀ ਮੁਤਾਬਕ ਜਦੋਂ ਮੰਗਲਵਾਰ ਨੂੰ ਦੁਪਹਿਰ ਵੇਲੇ ਉਸ ਨੂੰ ਲੱਗਿਆ ਕਿ ਉਹ ਬਿਮਾਰ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਹ ਠੀਕ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਵਾਪਸ ਹਸਪਤਾਲ ਲਿਆਂਦਾ ਗਿਆ। ਪਰ ਰਾਤ ਨੂੰ ਅਚਾਨਕ ਉਸ ਦੀ ਛਾਤੀ ਵਿੱਚ ਦਰਦ ਹੋਣ ਲੱਗ ਪਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਫਿਰ ਵੀਡੀਓਗ੍ਰਾਫੀ ਵੀ ਕੀਤੀ ਗਈ। 


ਜਾਣਕਾਰੀ ਮੁਤਾਬਕ ਦੱਸ ਦਈਏ ਕਿ ਤੰਤਰ ਮੰਤਰ ਦੇ ਨਾਂ 'ਤੇ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੇ ਦੋਸ਼ੀ ਜਲੇਬੀ ਬਾਬਾ ਨੂੰ ਅਦਾਲਤ ਨੇ 14 ਸਾਲ ਲਈ ਜੇਲ ਭੇਜ ਦਿੱਤਾ ਸੀ। ਜਲੇਬੀ ਬਾਬਾ ਦਾ ਅਸਲੀ ਨਾਂ ਬਿੱਲੂ ਰਾਮ ਉਰਫ ਅਮਰਪੁਰੀ ਸੀ। ਜਲੇਬੀ ਬਾਬਾ ਨੇ 120 ਔਰਤਾਂ ਨਾਲ ਬਲਾਤਕਾਰ ਕੀਤਾ ਅਤੇ ਫਿਰ ਇਸ ਘਟਨਾ ਦੀ ਵੀਡੀਓ ਵੀ ਬਣਾਈ ਸੀ। ਬਾਬੇ ਦੇ ਆਸ਼ਰਮ ਤੋਂ 30 ਤੋਂ ਵੱਧ ਸੀਡੀਜ਼ ਵੀ ਮਿਲੀਆਂ ਸਨ। ਜਲੇਬੀ ਬਾਬਾ ਔਰਤਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ ਅਤੇ ਫਿਰ ਬਲਾਤਕਾਰ ਕਰਦਾ ਸੀ।


ਇਹ ਵੀ ਪੜ੍ਹੋ: ਨੌਕਰੀਆਂ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਸਨ ਜਵਾਹਰ ਲਾਲ ਨੇਹਰੂ, ਕਾਂਗਰਸ ਨੇ ਦੱਸਿਆ ਆਖਿਰ ਨਹਿਰੂ ਨੇ ਕਿਉਂ ਆਖੀ ਸੀ ਆਹ ਗੱਲ