Rave party: ਪੁਲਿਸ ਨੇ ਅੱਧੀ ਰਾਤ ਨੂੰ ਨੋਇਡਾ (Noida) ਦੇ ਸੈਕਟਰ-94 ਸਥਿਤ ਇੱਕ ਹਾਊਸਿੰਗ ਸੁਸਾਇਟੀ ਦੇ ਇੱਕ ਫਲੈਟ ਵਿੱਚ ਛਾਪਾ ਮਾਰਿਆ ਅਤੇ 40 ਲੜਕੇ-ਲੜਕੀਆਂ ਨੂੰ ਹਿਰਾਸਤ ਵਿੱਚ ਲਿਆ। ਫੜੇ ਗਏ ਲੜਕੇ ਅਤੇ ਲੜਕੀਆਂ ਫਲੈਟ ਦੇ ਅੰਦਰ ਕਥਿਤ ਤੌਰ 'ਤੇ 'ਰੇਵ ਪਾਰਟੀ' ਕਰ ਰਹੇ ਸਨ।
ਇਹ ਸਾਰੇ ਇੱਕ ਨਾਮੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਛਾਪੇਮਾਰੀ ਦੌਰਾਨ ਪੁਲੀਸ ਨੇ ਫਲੈਟ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਹਰਿਆਣਾ ਮਾਰਕਾ ਸ਼ਰਾਬ ਦੀਆਂ ਬੋਤਲਾਂ ਅਤੇ ਹੁੱਕਾ ਆਦਿ ਬਰਾਮਦ ਕੀਤਾ।
ਜਾਣਕਾਰੀ ਮੁਤਾਬਕ ਦੋਸ਼ ਹੈ ਕਿ ਸੁਪਰਨੋਵਾ ਸੋਸਾਇਟੀ ਦੇ ਇਕ ਫਲੈਟ 'ਚ ਇਕੱਠੇ ਹੋਏ ਇਹ ਲੜਕੇ-ਲੜਕੀ ਬਿਨਾਂ ਇਜਾਜ਼ਤ ਸ਼ਰਾਬ ਦੀ ਪਾਰਟੀ ਕਰ ਰਹੇ ਸਨ ਅਤੇ ਹੰਗਾਮਾ ਕਰ ਰਹੇ ਸਨ। ਪਾਰਟੀ ਵਿੱਚ ਪਾਬੰਦੀਸ਼ੁਦਾ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਸੀ ਅਤੇ ਕਈ ਲੜਕੀਆਂ ਵੀ ਇਸ ਵਿੱਚ ਸ਼ਾਮਲ ਸਨ।
ਸਮਾਗਮ ਨੂੰ ਰੇਵ ਪਾਰਟੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੁਝ ਲੜਕਿਆਂ ਨੇ ਨਸ਼ੇ ਦੀ ਹਾਲਤ 'ਚ ਸ਼ਰਾਬ ਦੀ ਬੋਤਲ 19ਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਨੂੰ ਲੈ ਕੇ ਇਮਾਰਤ 'ਚ ਰਹਿੰਦੇ ਲੋਕਾਂ ਨੇ ਹੰਗਾਮਾ ਕੀਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਫਲੈਟ 'ਚ ਮੌਜੂਦ 40 ਲੜਕੇ-ਲੜਕੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ, “ ਹਿਰਾਸਤ ਵਿੱਚ ਲਏ ਗਏ ਲੜਕੇ ਅਤੇ ਲੜਕੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੂੰ ਵਟਸਐਪ 'ਤੇ ਮੈਸੇਜ ਭੇਜ ਕੇ ਪਾਰਟੀ ਵਿੱਚ ਬੁਲਾਇਆ ਗਿਆ ਸੀ। ਐਂਟਰੀ ਫੀਸ ਇਕ ਵਿਅਕਤੀ ਲਈ 500 ਰੁਪਏ ਅਤੇ ਜੋੜੇ ਲਈ 800 ਰੁਪਏ ਸੀ। ਪੁਲਿਸ ਨੂੰ ਵਿਦਿਆਰਥੀਆਂ ਨੂੰ ਭੇਜੇ ਗਏ ਸੰਦੇਸ਼ ਵੀ ਮਿਲ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।