ਨਵੀਂ ਦਿੱਲੀ: ਸਥਾਨਕ ਪੁਲਿਸ ਨੇ ਸ਼ਨੀਵਾਰ ਨੂੰ ਗ੍ਰੇਟਰ ਨੋਇਡਾ ਦੇ ਫਾਰਮ ਹਾਊਸ ਵਿੱਚ ਛਾਪਾ ਮਾਰਿਆ। ਇਸ ਦੌਰਾਨ ਫਾਰਮ ਹਾਊਸ ਵਿੱਚ ਰੇਵ ਪਾਰਟੀ ਚੱਲ ਰਹੀ ਸੀ। ਪੁਲਿਸ ਨੇ ਇੱਥੇ 31 ਲੜਕੀਆਂ ਤੇ 161 ਲੜਕਿਆਂ ਨੂੰ ਕਾਬੂ ਕੀਤਾ। ਦਿੱਲੀ-ਐਨਸੀਆਰ ਦੇ ਫਾਰਮ ਹਾਊਸ 'ਤੇ ਪੁਲਿਸ ਕਈ ਵਾਰ ਛਾਪਾ ਮਾਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਇੱਥੇ ਰੇਵ ਪਾਰਟੀਆਂ 'ਤੇ ਲਗਾਮ ਨਹੀਂ ਲਾ ਸਕੀ।
ਇਹ ਪਾਰਟੀ ਡੂਬ ਖੇਤਰ ਵਿੱਚ ਬਣੇ ਫਾਰਮ ਹਾਊਸ ਵਿੱਚ ਚੱਲ ਰਹੀ ਸੀ। ਇਸ ਪਾਰਟੀ ਵਿੱਚ ਹੁੱਕਾ, ਹੋਰ ਨਸ਼ੀਲੇ ਪਦਾਰਥ ਤੇ ਦਿੱਲੀ-ਹਰਿਆਣਾ ਤੋਂ ਲਿਆਂਦੀ ਸ਼ਰਾਬ ਪਿਆਈ ਜਾ ਰਹੀ ਸੀ। ਇਨ੍ਹਾਂ ਲੋਕਾਂ ਕੋਲ ਆਬਕਾਰੀ ਵਿਭਾਗ ਦੀ ਮਨਜ਼ੂਰੀ ਵੀ ਨਹੀਂ ਸੀ। ਦੱਸ ਦੇਈਏ ਰੇਵ ਪਾਰਟੀ ਨਸ਼ਿਆਂ ਲਈ ਮਸ਼ਹੂਰ ਹੈ।
ਐਸਐਸਪੀ ਨੂੰ ਇੱਥੇ ਤੇਵ ਪਾਰਟੀ ਬਾਰੇ ਸੂਹ ਮਿਲੀ ਸੀ ਜਿਸ ਮਗਰੋਂ ਉਹ ਚਾਰ ਟੀਮਾਂ ਲੈ ਕੇ ਉੱਥੇ ਪਹੁੰਚੇ। ਪੁਲਿਸ ਨੇ ਫਾਰਮ ਹਾਊਸ ਦੇ ਮਾਲਕ ਅਮਿਤ ਤਿਆਗੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਸਾਰੇ ਕੁੜੀਆਂ-ਮੁੰਡਿਆਂ ਨੂੰ ਗ੍ਰੇਟਰ ਨੋਇਡਾ ਪੁਲਿਸ ਲਾਈਨ ਵਿੱਚ ਰੱਖਿਆ ਗਿਆ ਹੈ।
ਫਾਰਮ ਹਾਊਸ 'ਤੇ ਚੱਲ ਰਹੀ ਸੀ ਰੇਵ ਪਾਰਟੀ, 200 ਮੁੰਡੇ-ਕੁੜੀਆਂ ਪੁਲਿਸ ਦੇ ਅੜਿੱਕੇ
ਏਬੀਪੀ ਸਾਂਝਾ
Updated at:
05 May 2019 04:16 PM (IST)
ਇਹ ਪਾਰਟੀ ਡੂਬ ਖੇਤਰ ਵਿੱਚ ਬਣੇ ਫਾਰਮ ਹਾਊਸ ਵਿੱਚ ਚੱਲ ਰਹੀ ਸੀ। ਇਸ ਪਾਰਟੀ ਵਿੱਚ ਹੁੱਕਾ, ਹੋਰ ਨਸ਼ੀਲੇ ਪਦਾਰਥ ਤੇ ਦਿੱਲੀ-ਹਰਿਆਣਾ ਤੋਂ ਲਿਆਂਦੀ ਸ਼ਰਾਬ ਪਿਆਈ ਜਾ ਰਹੀ ਸੀ। ਇਨ੍ਹਾਂ ਲੋਕਾਂ ਕੋਲ ਆਬਕਾਰੀ ਵਿਭਾਗ ਦੀ ਮਨਜ਼ੂਰੀ ਵੀ ਨਹੀਂ ਸੀ। ਦੱਸ ਦੇਈਏ ਰੇਵ ਪਾਰਟੀ ਨਸ਼ਿਆਂ ਲਈ ਮਸ਼ਹੂਰ ਹੈ।
- - - - - - - - - Advertisement - - - - - - - - -