ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ 'ਚ 0.35 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਨੂੰ ਕੇਂਦਰੀ ਬੈਂਕ ਵੱਲੋਂ ਕੀਤੇ ਐਲਾਨ ਮਗਰੋਂ ਨਵੀਂ ਰੈਪੋ ਦਰ 5.40 ਫ਼ੀਸਦੀ ਹੋ ਗਈ ਹੈ, ਜੋ ਪਹਿਲਾਂ 5.75 ਫ਼ੀਸਦੀ ਸੀ।

ਰੈਪੋ ਰੇਟ ਘੱਟ ਹੋਣ ਤੋਂ ਬਾਅਦ ਘਰ, ਕਾਰ ਤੇ ਪਰਸਨਲ ਲੋਨ ਸਮੇਤ ਹਰ ਪ੍ਰਕਾਰ ਦੇ ਕਰਜ਼ੇ ਸਸਤੇ ਹੋਣਗੇ। ਰਿਜ਼ਰਵ ਬੈਂਕ ਦੀ ਕਟੌਤੀ ਤੋਂ ਬਾਅਦ ਰਿਵਰਸ ਰੈਪੋ ਰੇਟ 5.15 ਫ਼ੀਸਦੀ ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਲਗਾਤਾਰ ਚੌਥੀ ਵਾਰ ਦਰਾਂ 'ਚ ਕਟੌਤੀ ਕੀਤੀ ਹੈ।