ਨਵੀਂ ਦਿੱਲੀ: ਰਿਜ਼ਰਵ ਬੈਂਕ ਨੇ ਕਾਰਡ ਤੇ ਵਾਲੇਟ ਤੋਂ ਆਫਲਾਈਨ ਅਦਾਇਗੀ ਕਰਨ ਸਬੰਧੀ ਗਾਈਡਲਾਈਨਸ ਜਾਰੀ ਕੀਤੀਆਂ ਹਨ। RBI ਨੇ ਆਫਲਾਈਨ ਰਿਟੇਲ ਆਦਾਇਗੀ ਦੀ ਪਾਇਲਟ ਸਕੀਮ ਮਨਜ਼ੂਰ ਕਰ ਲਈ ਹੈ। ਇਸ ਤਹਿਤ ਇੰਟਰਨੈੱਟ ਕਨੈਕਸ਼ਨ ਤੋਂ ਬਗੈਰ ਕਾਰਡ ਜਾਂ ਮੋਬਾਈਲ ਡਿਵਾਈਸ ਜ਼ਰੀਏ ਡਿਜੀਟਲ ਪੇਮੈਂਟ ਹੋ ਸਕੇਗਾ।


ਇਸ ਸਕੀਮ ਨਾਲ ਉਨ੍ਹਾਂ ਇਲਾਕਿਆਂ 'ਚ ਡਿਜੀਟਲ ਟ੍ਰਾਂਜੈਕਸ਼ਨ ਨੂੰ ਬੜਾਵਾ ਮਿਲੇਗਾ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਹੌਲ਼ੀ ਹੁੰਦੀ ਹੈ ਜਾਂ ਫਿਰ ਇਸ ਵਿੱਚ ਅੜਚਣ ਆਉਂਦੀ ਹੈ। RBI ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਕਮੀ ਜਾਂ ਇੰਟਰਨੈੱਟ ਦੀ ਹੌਲੀ ਗਤੀ ਡਿਜੀਟਲ ਪੇਮੈਂਟ 'ਚ ਵੱਡੀ ਰੁਕਾਵਟ ਹੈ। ਇਸ ਲਈ ਕਾਰਡ, ਵਾਲੇਟ ਜਾਂ ਮੋਬਾਈਲ ਡਿਵਾਈਸ ਜ਼ਰੀਏ ਆਫਲਾਈਨ ਪੇਮੈਂਟ ਦੀ ਆਪਸ਼ਨ ਦੇਣੀ ਚਾਹੀਦੀ ਹੈ।


ਕੋਰੋਨਾ ਸੰਕਟ 'ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ


ਆਉਣ ਵਾਲੇ ਸਮੇਂ 'ਚ USSD ਕੋਡ ਦਾ ਇਸਤੇਮਾਲ ਕਰਦਿਆਂ UPI ਤੇ ਮੋਬਾਈਲ ਪੇਮੈਂਟ ਦੀ ਤਰ੍ਹਾਂ ਕਾਰਡ ਤੇ ਵਾਲੇਟ ਬੇਸਟ ਸਾਲਿਊਸ਼ਨ ਦੀ ਵਰਤੋਂ ਹੋ ਸਕਦੀ ਹੈ। ਯੂਪੀਆਈ ਤੋਂ ਬਿਨਾਂ ਇੰਟਰਨੈੱਟ ਜਾਂ ਸਮਾਰਟਫੋਨ ਦੀ ਟ੍ਰਾਂਜੈਕਸਨ ਸੰਭਵ ਹੈ।


ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ