ਆਸਾਨੀ ਨਾਲ ਲੋਨ ਅਪਰੂਵ ਕਰਕੇ ਗਾਹਕਾਂ 'ਚ ਲੋਕਪ੍ਰਿਯ ਬਣੇ ਆਨਲਾਈਨ ਲੋਨ ਐਪ 'ਤੇ ਲਗਾਮ ਕੱਸਣ ਲਈ ਆਰਬੀਆਈ ਨੇ ਪੂਰੀ ਤਿਆਰੀ ਕਰ ਲਈ ਹੈ। ਲੋਨ ਦੇਣ ਵਾਲੇ ਮੋਬਾਇਲ ਐਪ ਵੱਲੋਂ ਉੱਚੀਆਂ ਵਿਆਜ਼ ਦਰਾਂ 'ਤੇ ਲੋਨ ਦੇਣ ਤੇ ਵਸੂਲੀ ਲਈ ਗਲਤ ਤਰੀਕੇ ਅਪਣਾਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਰਿਜ਼ਰਵ ਬੈਂਕ ਨੇ ਇਨ੍ਹਾਂ ਦੇ ਕੰਮਕਾਜ ਦੇ ਤਰੀਕਿਆਂ ਦੀ ਜਾਂਚ ਲਈ ਇਕ ਵਰਕਿੰਗ ਗਰੁੱਪ ਬਣਾਇਆ ਹੈ।
ਦਰਅਸਲ ਇਨ੍ਹਾਂ ਐਪਸ ਦੇ ਜ਼ਰੀਏ ਉੱਚੀਆਂ ਵਿਆਜ਼ ਦਰਾਂ 'ਤੇ ਲੋਨ ਦੇਣ, ਵਸੂਲੀ ਦੇ ਗਲਤ ਤੌਰ ਤਰੀਕੇ ਤੇ ਡਾਟਾ ਰਿਸਕ ਨੂੰ ਲੈਕੇ ਆਰਬੀਆਈ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਬਾਅਦ ਹੀ ਆਰਬੀਆਈ ਨੇ ਇਨ੍ਹਾਂ 'ਤੇ ਲਗਾਮ ਕੱਸਣ ਦਾ ਫੈਸਲਾ ਕੀਤਾ ਹੈ।
ਆਰਬੀਆਈ ਨੇ ਬਣਾਇਆ ਛੇ ਮੈਂਬਰੀ ਵਰਕਿੰਗ ਗਰੁੱਪ
ਆਰਬੀਆਈ ਦੇ ਵਰਕਿੰਗ ਗਰੁੱਪ 'ਚ ਛੇ ਮੈਂਬਰ ਹਨ। ਵਰਕਿੰਗ ਗਰੁੱਪ ਦੇ ਮੁਖੀ ਆਰਬੀਆਈ ਦੇ ਡਿਪਟੀ ਡਾਇਰੈਕਟਰ ਜਯੰਤ ਕੁਮਾਰ ਦਾਸ ਹੋਣਗੇ। ਗਰੁੱਪ ਤਿੰਨ ਮਹੀਨਿਆਂ 'ਚ ਆਪਣੀ ਰਿਪੋਰਟ ਪੇਸ਼ ਕਰੇਗਾ। ਵਰਕਿੰਗ ਗਰੁੱਪ ਨੂੰ ਕਿਹਾ ਗਿਆ ਹੈ ਕਿ ਉਹ ਅਨਰੈਗੂਲੇਟਡ ਲੈਂਡਿੰਗ ਐਪ ਨਾਲ ਕੰਜ਼ਿਊਮਰ ਨੂੰ ਹੋਣ ਵਾਲੇ ਖਤਰਿਆਂ ਦੀ ਪਛਾਣ ਕਰੇ। ਆਰਬੀਆਈ ਨੇ ਹਾਲ ਹੀ 'ਚ ਜਲਦੀ ਲੋਨ ਅਪ੍ਰੂਵ ਕਰਨ ਤੇ ਉੱਚੀਆਂ ਦਰਾਂ 'ਤੇ ਲੋਨ ਦੇਣ ਵਾਲੇ ਆਨਲਾਈਨ ਐਪ ਤੋਂ ਲੋਕਾਂ ਨੂੰ ਆਗਾਹ ਕੀਤਾ ਸੀ।
ਸੌਖੀਆਂ ਸ਼ਰਤਾਂ ਬਣਾ ਕੇ ਗਾਹਕਾਂ ਨੂੰ ਫਸਾਉਂਦੇ ਐਪ
ਪਿਛਲੇ ਕੁਝ ਸਾਲਾਂ ਤੋਂ ਆਨਲਾਈਨ ਲੋਨ ਦੇਣ ਵਾਲੇ ਐਪ ਗਾਹਕਾਂ 'ਚ ਕਾਫੀ ਮਸ਼ਹੂਰ ਹਨ। ਇਹ ਕੰਜ਼ਿਊਮਰ ਨੂੰ ਸੌਖੀਆਂ ਸ਼ਰਤਾਂ 'ਤੇ ਲੋਨ ਦਿੰਦੇ ਹਨ। ਪਰ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਪੈਦਾ ਹੋਏ ਖਰਾਬ ਆਰਥਿਕ ਹਾਲਤ ਦੀ ਵਜ੍ਹਾ ਨਾਲ ਕਈ ਅਜਿਹੇ ਐਪ ਵੀ ਸ਼ੁਰੂ ਹੋ ਗਏ ਹਨ ਜੋ ਗਾਹਕਾਂ ਨੂੰ ਲੋਨ ਦੇਣ ਦੇ ਨਾਂਅ 'ਤੇ ਫਸਾਉਂਦੇ ਹਨ।
ਉਨ੍ਹਾਂ ਦੀਆਂ ਸ਼ਰਤਾਂ ਅਜਿਹੀਆਂ ਹੁੰਦੀਆਂ ਹਨ ਕਿ ਲੋਨ ਆਸਾਨ ਲੱਗਦਾ ਹੈ ਪਰ ਛੁਪੇ ਹੋਏ ਚਾਰਜਸ ਦੀ ਵਜ੍ਹਾ ਨਾਲ ਕਾਫੀ ਮਹਿੰਗਾ ਹੋ ਜਾਂਦਾ ਹੈ। ਜਦੋਂ ਗਾਹਕ ਲੋਕ ਚੁਕਾਉਣ 'ਚ ਨਾਕਾਮ ਰਹਿੰਦਾ ਹੈ ਤਾਂ ਇਹ ਐਪ ਵਸੂਲੀ ਲਈ ਗੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ