ਕਿਵੇਂ ਗ੍ਰਿਫ਼ਤਾਰ ਹੋਇਆ ਧਰਮੇਂਦਰ?
ਪੁਲਿਸ ਦੇ ਮੁਤਾਬਕ ਧਰਮੇਂਦਰ ਇਕ ਵੀਡੀਓ ਫੁਟੇਜ 'ਚ 26 ਜਨਵਰੀ ਨੂੰ ਲਾਲ ਕਿਲ੍ਹੇ ਕੋਲ ਜੋ ਹਿੰਸਾ ਹੋਈ ਸੀ ਉਸ 'ਚ ਹਲਚਲ ਕਦੇ ਸਾਫ ਦਿਖਾਈ ਦਿੰਦੇ ਹਨ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਧਰਮੇਂਦਰ ਦਿੱਲੀ ਦਾ ਹੀ ਰਹਿਣ ਵਾਲਾ ਹੈ। ਇਸ ਆਧਾਰ 'ਤੇ ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ 'ਚ ਜੁੱਟੀਆਂ ਸਨ। ਕ੍ਰਾਇਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਐਸਆਈਟੀ ਨੂੰ ਧਰਮੇਂਦਰ ਦੀ ਇਕ ਵੀਡੀਓ ਫੁਟੇਜ ਮਿਲੀ ਜਿਸ 'ਚ ਉਹ ਕਾਰ ਦੇ ਉੱਪਰ ਚੜਿਆ ਨਜ਼ਰ ਆ ਰਿਹਾ ਸੀ। ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਤੇ ਇਹ ਪਤਾ ਲਾਉਣ ਤੋਂ ਬਾਅਦ ਦੀ ਧਰਮੇਂਦਰ ਦੀ 26 ਜਨਵਰੀ ਦੀ ਲੋਕੇਸ਼ਨ ਲਾਲ ਕਿਲ੍ਹੇ ਦੇ ਕੋਲ ਹੀ ਸੀ ਤਾਂ ਇਕ ਸੂਚਨਾ ਦੇ ਆਧਾਰ 'ਤੇ ਧਰਮੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਿੰਸਾ ਤੋਂ ਬਾਅਦ ਹੁਣ ਤਕ 124 ਲੋਕ ਗ੍ਰਿਫ਼ਤਾਰ
26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਹੁਣ ਤਕ 124 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 44 ਐਫਆਈਆਰ ਦਰਜ ਕਰ ਚੁੱਕੀ ਹੈ। ਜਿਸ 'ਚ 14 ਮਾਮਲਿਆਂ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਕਰ ਰਹੀ ਹੈ। ਉੱਥੇ ਬਾਕੀ ਹੋਰ ਮੁਲਜ਼ਮਾਂ ਦੀ ਤਲਾਸ਼ 'ਚ ਕ੍ਰਾਇਮ ਬ੍ਰਾਂਚ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ