ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਉਨ ਹੈ। ਪਹਿਲਾਂ ਇਹ ਲੌਕਡਾਉਨ 14 ਅਪ੍ਰੈਲ ਤੱਕ ਸੀ ਜਿਸ ਨੂੰ ਹੁਣ ਅੱਗੇ ਵਧਾ ਕੇ 3 ਮਈ ਤੱਕ ਕਰ ਦਿੱਤਾ ਗਿਆ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਲੌਕਡਾਉਨ ਦੀ ਮਿਆਦ ਵਧਾਉਣ ਦਾ ਐਲਾਨ ਕਰਦੇ ਸਮੇਂ ਇਹ ਵੀ ਕਿਹਾ ਸੀ ਕਿ 20 ਅਪ੍ਰੈਲ ਤੋਂ ਬਾਅਦ ਕੁਝ ਇੱਕ ਚੀਜ਼ਾਂ 'ਚ ਰਾਹਤ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਕਿਹੜੀਆਂ ਸੇਵਾਵਾਂ ਹਨ ਜਿਨ੍ਹਾਂ 'ਚ ਰਾਹਤ ਮਿਲੇਗੀ।
20 ਅਪ੍ਰੈਲ ਤੋਂ ਖੁਲ੍ਹਣ ਗੀਆਂ ਇਹ ਸੇਵਾਵਾਂ
1. ਹਸਪਤਾਲ ਤੇ ਨਰਸਿੰਗ ਹੋਮ ਖੁੱਲ੍ਹਣਗੇ
2. ਮੈਡੀਕਲ ਲੈਬ ਤੇ ਪਸ਼ੂਆਂ ਦੇ ਹਸਪਤਾਲ ਖੁੱਲ੍ਹਣਗੇ
3. ਦਵਾਈਆਂ ਦੀਆਂ ਫੈਕਟਰੀਆਂ
4. ਡਾਕ ਸੇਵਾ ਤੇ ਡਾਕ ਖਾਨੇ ਖੁੱਲ੍ਹਣਗੇ
5. ਕੋਰੀਅਰ ਸੇਵਾ ਸ਼ੁਰੂ ਹੋ ਜਾਵੇਗੀ
6. ਆਈਟੀ ਕੰਪਨੀਆਂ ਖੁੱਲ੍ਹਣਗੀਆਂ ਪਰ 50 ਫੀਸਦ ਵਰਕਰਾਂ ਨਾਲ
7. ਗਾਹਕ ਸੇਵਾ ਕੇਂਦਰ ਯਾਨੀ ਕਾਲ ਸੈਂਟਰ ਸ਼ੁਰੂ ਹੋਣਗੇ (ਸਿਰਫ ਸਰਕਾਰ ਨਾਲ ਸਬੰਧਤ)
8. ਈ-ਕਾਮਰਸ ਕੋਰੀਅਰ ਸੇਵਾ ਸ਼ੁਰੂ ਹੋਵੇਗੀ
9. ਪੇਂਡੂ ਖੇਤਰਾਂ 'ਚ ਫੂਡ ਪ੍ਰੋਸੈਸਿੰਗ ਖੁੱਲ੍ਹੇਗੀ
10. ਇੱਟਾਂ ਦੇ ਭੱਠੇ ਖੁੱਲ੍ਹਣਗੇ
ਇਹ ਸੇਵਾਵਾਂ ਰਹਿਣ ਗਿਆਂ ਬੰਦ
1. ਪਬਲਿਕ ਟਰਾਂਸਪੋਰਟ ਬੰਦ ਰਹੇਗਾ (ਬੱਸਾਂ, ਟੈਕਸੀਆਂ, ਮੈਟਰੋ)
2. ਰੇਲ ਯਾਤਰਾ ਠੱਪ ਰਹੇਗੀ
3. ਹਵਾਈ ਯਾਤਰਾ ਬੰਦ ਰਹੇਗੀ
4. ਵਿਦਿਅਕ ਅਦਾਰੇ ਬੰਦ ਰਹਿਣਗੇ
5. ਹੋਟਲ, ਭੋਜਨਾਲੇ ਆਦਿ
6. ਪਬ, ਸਿਨੇਮਾ ਘਰ ਅਤੇ ਜਿਮ
7. ਹਰ ਤਰ੍ਹਾਂ ਦਾ ਜਨਤਕ ਇੱਕਠ ਬੰਦ
8. ਧਾਰਮਿਕ ਅਸਥਾਨ
9. ਸਸਕਾਰ 'ਚ 20 ਤੋਂ ਵੱਧ ਬੰਦੇ ਸ਼ਾਮਲ ਨਹੀਂ ਹੋ ਸਕਣਗੇ