ਨਵੀਂ ਦਿੱਲੀ : ਤਕਨੀਕ ਨੇ ਜਿੱਥੇ ਮਨੁੱਖ ਦੇ ਸਾਰੇ ਕੰਮ ਆਸਾਨ ਕਰ ਦਿੱਤੇ ਹਨ ਤਾਂ ਉੱਥੇ ਹੀ ਅਜਿਹੀ ਤਕਨੀਕ ਨੇ ਕਈ ਗੜਬੜੀਆਂ ਵੀ ਕੀਤੀਆਂ ਹਨ। ਮੋਬਾਇਲ ਫੋਨ ਵਿੱਚ ਵਰਤੀਆਂ ਜਾਣ ਵਾਲੀਆਂ ਐਪਲੀਕੇਸ਼ਨਾਂ ਸਬੰਧੀ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਭਾਰਤ ਵਿੱਚ ਵਰਤੀਆਂ ਜਾਣ ਵਾਲੀਆਂ 100 ਤੋਂ ਵੱਧ ਮੋਬਾਇਲ ਐਪ ਸ਼ੱਕੀ ਪਾਈਆਂ ਗਈਆਂ ਹਨ ਤੇ ਜਾਣਕਾਰੀ ਮਿਲੀ ਹੈ ਕਿ ਇਹਨਾਂ ਐਪਲੀਕੇਸ਼ਨਾਂ ਰਾਹੀਂ ਹੀ ਸਭ ਤੋਂ ਵੱਧ ਧਰਮ ਪਰਿਵਰਤਨ ਅਤੇ ਮਨੁੱਖੀ ਤਸਕਰੀ ਹੋ ਰਹੀ ਹੈ। 


ਮੋਬਾਇਲ ਐਪ ਰਾਹੀਂ ਅਜਿਹੇ ਅਪਰਾਧ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਵੀ ਵੱਡੀ ਤਿਆਰੀ ਖਿੱਚੀ ਹੈ। ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਐਪਲੀਕੇਸ਼ਨਾਂ ਰਾਹੀਂ ਹੋਣ ਵਾਲੇ ਅਜਿਹੇ ਕ੍ਰਾਈਮ ਦਾ ਨੈਟਵਰਕ 5 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦਾ ਹੈ। ਕੇਂਦਰ ਸਰਕਾਰ ਨੇ ਇਹਨਾਂ 100 ਐਪਲੀਕੇਸ਼ਨਾਂ ਵਿਚੋਂ ਕਈਆਂ ਦੇ ਨਾਮ ਵੀ ਜਾਰੀ ਕੀਤੇ ਹਨ  ਤੇ ਇਹਨਾਂ ਸਾਰੀਆਂ ਐਪਲੀਕੇਸ਼ਨਾਂ 'ਤੇ ਨਿਗਰਾਨੀ ਵੀ ਰੱਖ ਲਈ ਹੈ। 


ਸੂਤਰਾਂ ਮੁਤਾਬਕ VALORANT, Team Fight, Riots App, Discord ਵਰਗੀਆਂ ਗੇਮ ਐਪਲੀਕੇਸ਼ਨਾਂ 'ਤੇ ਧਰਮ ਪਰਿਵਰਤਨ ਦਾ ਸ਼ੱਕ ਹੈ। ਜਾਣਕਾਰੀ ਮੁਤਾਬਕ ਇਹਨਾਂ ਗੇਮਾਂ ਵਿੱਚ ਅੱਗੇ ਵੱਧਣ ਲਈ ਕੁਰਾਨ ਦੀਆਂ ਆਇਤਾਂ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ। ਜਦੋਂ ਜਵਾਬ ਹਾਸਲ ਕਰਨ ਦੀ ਪ੍ਰਕੀਰਿਆ ਵਿੱਚ ਜਾਕਿਰ ਨਾਇਕ ਵਰਗੇ ਧਰਮ ਗੁਰੂਆਂ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਹਨਾਂ ਵੀਡੀਓ ਵਿੱਚ ਚੱਲਦੀਆਂ ਸਪੀਚਾਂ ਰਾਹੀਂ ਤੁਹਾਨੂੰ ਉਹਨਾ ਸਵਾਲਾਂ ਦੇ ਸਾਰੇ ਜਵਾਬ ਮਿਲ ਜਾਂਦੇ ਹਨ। ਇਸ ਤੋਂ ਬਾਅਦ ਗੇਮ ਖੇਡਣ ਲਈ ਜਿਹੜਾ ਮੋਬਾਇਲ ਨੰਬਰ ਭਰਿਆ ਜਾਂਦਾ ਹੈ ਫਿਰ ਉਸ ਨੰਬਰ 'ਤੇ ਇੱਕ ਵਿਅਕਤੀ ਫੋਨ ਕਰਕੇ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਜਿਹੀਆਂ 100 ਦੇ ਕਰੀਬ ਮੋਬਾਇਲ ਗੇਮ ਐਪ ਹਨ ਜਿਹਨਾਂ 'ਤੇ ਹੁਣ ਕੇਂਦਰ ਸਰਕਾਰ ਨੇ ਨਿਗਰਾਨੀ ਰੱਖ ਲਈ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।