ਨਵੀਂ ਦਿੱਲੀ: ਭਾਰਤ 'ਚ 26 ਜਨਵਰੀ, 2021 ਨੂੰ 72ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਸ ਖਾਸ ਮੌਕੇ 'ਤੇ ਦਿੱਲੀ 'ਚ ਇੰਡੀਆ ਗੇਟ 'ਤੇ ਦਿਲਕਸ਼ ਪਰੇਡ ਦਾ ਆਯੋਜਨ ਹੋਵੇਗਾ। ਗਣਤੰਤਰ ਦਿਵਸ ਪਰੇਡ 'ਚ ਦੇਸ਼ ਦੀ ਜਨਤਾ ਇਕ ਖਾਸ ਘੋੜਾ ਦੇਖਣ ਵਾਲੀ ਹੈ। ਭਾਰਤੀ ਫੌਜ ਦਾ ਇਹ ਖਾਸ ਘੋੜਾ ਇਸ ਸਾਲ 18ਵੀਂ ਵਾਰ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਹੋਣ ਜਾ ਰਿਹਾ ਹੈ।


61 ਘੋੜਸਵਾਰ ਰੇਜਮੈਂਟ ਦੀ ਕਰਨਗੇ ਅਗਵਾਈ


ਦਰਸਲ ਹਨੋਵਰਿਅਨ ਨਸਲ ਦੇ ਇਸ ਘੋੜੇ ਦਾ ਜਨਮ ਭਾਰਤ 'ਚ ਹੀ ਹੋਇਆ ਹੈ। ਜਿਸ ਦਾ ਨਾਂਅ ਰਿਓ ਦੱਸਿਆ ਜਾ ਰਿਹਾ ਹੈ। ਇਹ ਭਾਰਤ 'ਚ 61 ਘੋੜਸਵਾਰ ਰੈਜਮੇਂਟ ਦਾ ਹਿੱਸਾ ਰਹਿ ਚੁੱਕਾ ਹੈ। ਇਸ ਵਾਰ ਰਿਓ ਨੂੰ ਦੁਨੀਆਂ ਦੇ ਇਕਮਾਤਰ ਘੋੜਸਵਾਰ ਰੈਜਮੇਂਟ ਦੇ ਦਲ ਦੀ ਅਗਵਾਈ ਕਰਦਿਆਂ ਦੇਖਿਆਂ ਜਾ ਸਕਦਾ ਹੈ।


ਚਾਰ ਸਾਲ ਦੀ ਉਮਰ ਤੋਂ ਹੈ ਪਰੇਡ ਦਾ ਹਿੱਸਾ


ਕੈਪਟਨ ਦੀਪਾਂਸ਼ੂ ਸ਼ਿਓਰਾਣ ਦੇ ਮੁਤਾਬਕ ਇਸ ਤੋਂ ਪਹਿਲਾਂ ਰਿਓ ਦੋ ਵਾਰ ਦੁਨੀਆਂ ਦੇ ਇਕਮਾਤਰ ਸੇਵਾਰਤ ਘੋਰਸਵਾਰ ਰੈਜਮੇਂਟ ਦਾ ਹਿੱਸਾ ਰਹਿ ਚੁੱਕਾ ਹੈ। ਰਿਓ ਨੂੰ ਚਾਰ ਸਾਲ ਦੀ ਉਮਰ ਤੋਂ ਹੀ ਹਰ ਸਾਲ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਇਸ ਸਾਲ ਰਿਓ 18ਵੀਂ ਵਾਰ ਰਾਜਪਥ 'ਤੇ ਪਰੇਡ 'ਚ ਸ਼ਾਮਲ ਕੀਤਾ ਜਾ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ