ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਸੂਬੇ ਨੂੰ ਦੋ ਹਿੱਸਿਆਂ ‘ਚ ਵੰਡਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੱਖ-ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਬੀਤੇ ਦਿਨੀਂ ਬੀਜੇਪੀ ਦੇ ਇੱਕ ਨੇਤਾ ਵਿਕਰਮ ਸੈਨੀ ਨੇ ਬਿਆਨ ਦਿੱਤਾ ਸੀ ਕਿ ਹੁਣ ਉਨ੍ਹਾਂ ਦੇ ਕੁਆਰੇ ਵਰਕਰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰ ਸਕਣਗੇ। ਬੀਜੇਪੀ ਵਿਧਾਇਕ ਦੇ ਇਸ ਬਿਆਨ ਦੀ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਜੰਮ ਕੇ ਆਲੋਚਨਾ ਕੀਤੀ ਹੈ।

ਰਿਚਾ ਚੱਢਾ ਨੇ ਟਵਿਟਰ ‘ਤੇ ਲਿਖਿਆ, “ਜਾਤੀਵਾਦ, ਲਿੰਗਵਾਦ, ਸੈਕਸ ਤੋਂ ਵੰਛਿਤ ਡਾਇਨਾਸੌਰ ਅਜੇ ਖ਼ਤਮ ਨਹੀਂ ਹੋਏ ਹਨ, ਸਗੋਂ ਉਹ ਵੱਧ ਰਹੇ ਹਨ। ਅਜਿਹਾ ਕਿਉਂ ਹੈ ਕਿ ਸਾਡੇ ਜ਼ਿਆਦਾਤਰ ਨੇਤਾ ਮਰਦ ਹਨ, ਜਿਨ੍ਹਾਂ ਨੂੰ ਤੁਸੀਂ ਚਾਹ ‘ਤੇ ਵੀ ਆਪਣੇ ਘਰ ਬੁਲਾਉਣਾ ਪਸੰਦ ਨਹੀਂ ਕਰੋਗੇ ਉਹ ਚਾਪਲੂਸੀ ਕਰ ਰਹੇ ਹਨ। ਇਸ ਲਈ ਜਾਣਾ ਸੀ ਕਸ਼ਮੀਰ? ਵਿਆਹ ਤਾਂ ਲੀਗਲ ਕੀਤਾ ਸੀ…?”


ਯੂਪੀ ਦੇ ਮੁਜ਼ੱਫਰਨਗਰ ‘ਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਵਿਕਰਮ ਸੈਨੀ ਨੇ ਇਹ ਬਿਆਨ ਦਿੱਤਾ ਸੀ। ਉਧਰ ਜੇਕਰ ਐਕਟਰ ਰਿਚਾ ਚੱਢਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਅਗਲੀ ਫ਼ਿਲਮ 'ਸੈਕਸ਼ਨ 375' ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਸ ‘ਚ ਰੀਚਾ ਦੇ ਨਾਲ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ। ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।