ਨਵੀਂ ਦਿੱਲੀ: ਪੈਟਰੋਲ ਡੀਜ਼ਲ ਤੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਤਾਂ ਪੈਟਰੋਲ ਦੀਆਂ ਕੀਮਤਾਂ 100 ਰੁਪਏ ਦੇ ਅੰਕੜੇ ਛੂਹ ਰਹੀਆਂ ਹਨ। ਇਸ ਵਜ੍ਹਾ ਨਾਲ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਕਿਸੇ ਦੀ ਜ਼ੁਬਾਨ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਰਚਾ ਵੀ ਸਿਖਰ 'ਤੇ ਹੈ।

Continues below advertisement


ਬਾਲੀਵੁੱਡ 'ਚੋਂ ਵੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰੀਐਕਸ਼ਨ ਵੀ ਆ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਨੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ 'ਚ ਪੈਟਰੋਲ ਦੀ ਕੀਮਤ ਦੇ ਮੱਧ ਪ੍ਰਦੇਸ਼ 'ਚ 100 ਰੁਪਏ ਤੋਂ ਪਾਰ ਜਾਣ ਦੀ ਜਾਣਕਾਰੀ ਸੀ। ਰਿਚਾ ਚੱਡਾ ਦਾ ਇਹ ਟਵੀਟ ਖੂਬ ਪੜ੍ਹਿਆ ਜਾ ਰਿਹਾ ਹੈ।


<blockquote class="twitter-tweet"><p lang="hi" dir="ltr">जी आपको बधाई। अपने आस पास देखें, कोई जवाब नहीं मिलेगा उन लोगों से जो लगातार महंगाई की मार से मरे जा रहें हैं। ज़ाहिर है, ये बदनसीब, बेरोज़गार twitter पर ही चौड़ें हो सकतें हैं 😂। नकली राष्ट्रहित में भूखे,अधमरे,बौराए से... बेचारे!<br>इन्हें शतक मुबारक!❤️ <a rel='nofollow'>https://t.co/QdhRcUA2qV</a></p>&mdash; TheRichaChadha (@RichaChadha) <a rel='nofollow'>February 15, 2021</a></blockquote> <script async src="https://platform.twitter.com/widgets.js" charset="utf-8"></script>


ਰਿਚਾ ਚੱਡਾ ਨੇ ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਕੀਮਤ ਦੇ 100 ਰੁਪਏ ਤੋਂ ਪਾਰ ਪਹੁੰਚਣ 'ਤੇ ਟਵੀਟ ਕਰਦਿਆਂ ਲਿਖਿਆ, 'ਜੀ ਤਹਾਨੂੰ ਵਧਾਈ। ਆਪਣੇ ਆਸ-ਪਾਸ ਦੇਖੋ, ਕੋਈ ਜਵਾਬ ਨਹੀਂ ਮਿਲੇਗਾ। ਉਨ੍ਹਾਂ ਲੋਕਾਂ ਨਾਲ ਜੋ ਲਗਾਤਾਰ ਮਹਿੰਗਾਈ ਦੀ ਮਾਰ ਨਾਲ ਮਰੇ ਜਾ ਰਹੇ ਹਨ। ਜਾਹਿਰ ਹੈ, ਇਹ ਬਦਨਸੀਬ, ਬੇਰੋਜ਼ਗਾਰ ਟਵਿਟਰ 'ਤੇ ਹੀ ਚੌੜੇ ਹੋ ਸਕਦੇ ਹਨ। ਨਕਲੀ ਰਾਸ਼ਟਰਹਿੱਤ 'ਚ ਭੁੱਖੇ, ਅੱਧਮਰੇ, ਵਿਚਾਰੇ! ਇਨ੍ਹਾਂ ਨੂੰ ਸੈਂਕੜਾ ਮੁਬਾਰਕ!