ਲੰਡਨ: ਦਿੱਲੀ ਦੇ ਈ-ਰਿਕਸ਼ਾ ਚਾਲਕ ਦਾ ਬੇਟਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਕਮਲ ਸਿੰਘ ਲੰਡਨ ਦੇ ਵਿਸ਼ਵ ਪ੍ਰਸਿੱਧ ਇੰਗਲਿਸ਼ ਨੈਸ਼ਨਲ ਬੇਲੇ ਸਕੂਲ ਵਿੱਚ ਦਾਖਲਾ ਲੈ ਕੇ ਆਨਲਾਈਨ ਫੰਡ ਇਕੱਠਾ ਕਰਕੇ ਆਪਣਾ ਸੁਪਨਾ ਸਾਕਾਰ ਕਰ ਰਿਹਾ ਹੈ।


20 ਸਾਲਾ ਕਮਲ ਸਿੰਘ ਨੇ ਸਕੂਲ ਤੋਂ ਡਾਂਸ ਕੋਰਸ ਦੀ ਫੀਸ ਅਦਾ ਕਰਨ ਤੇ ਯੂਕੇ ਦੀ ਰਾਜਧਾਨੀ ਵਿੱਚ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ 20,764 ਪਾਉਂਡ ਫੰਡ ਰਾਹੀਂ ਇਕੱਠੇ ਕੀਤੇ ਹਨ। ਉਸ ਦੀ ਮਦਦ ਕਰਨ ਵਾਲੇ ਸੈਂਕੜੇ ਲੋਕਾਂ ਵਿੱਚ ਰਿਤਿਕ ਰੋਸ਼ਨ ਵਰਗੇ ਬਾਲੀਵੁੱਡ ਐਕਟਰ ਵੀ ਸ਼ਾਮਲ ਹਨ। ਕਮਲ ਨੇ ਕਿਹਾ ਕਿ ਮੈਨੂੰ ਅਜੇ ਤਕ ਯਕੀਨ ਨਹੀਂ ਹੋ ਰਿਹਾ ਕਿ ਮੈਂ ਈਐਨਬੀਐਸ ਵਿਖੇ ਡਾਂਸ ਦਾ ਕੋਰਸ ਕਰ ਰਿਹਾ ਹਾਂ। ਇਹ ਮੇਰੇ ਲਈ ਕਿਸੇ ਚਮਤਕਾਰ ਵਰਗਾ ਹੈ।


ਕਮਲ ਨੇ ਕਿਹਾ ਕਿ 17 ਸਾਲ ਦੀ ਉਮਰ ਵਿੱਚ ਮੈਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਇਹ ਚੁਣੌਤੀਪੂਰਨ ਵੀ ਸੀ। ਕੁਝ ਸਾਲ ਪਹਿਲਾਂ ਮੈਂ ਨਵੀਂ ਦਿੱਲੀ ਦੇ ਡਾਂਸ ਸਕੂਲ ਦੇ ਡਾਇਰੈਕਟਰ ਫਰਨਾਂਡੋ ਏਗੁਇਲੀਰਾ ਨੂੰ ਮਿਲਿਆ ਸੀ। ਉਦੋਂ ਤੋਂ ਉਸ ਦੀ ਜ਼ਿੰਦਗੀ ਬਦਲ ਗਈ। ਇਸ ਤੋਂ ਬਾਅਦ ਉਸ ਨੇ ਡਾਂਸ ਕਰਨਾ ਪਸੰਦ ਚੰਗਾ ਲੱਗਣ ਲੱਗਾ ਤੇ ਉਹ ਡਾਂਸ ਦੀ ਸਿਖਲਾਈ ਦੇ ਕਈ ਮੁਸ਼ਕਲ ਦੌਰ ਵਿੱਚੋਂ ਲੰਘਿਆ।


ਹੁਣ ਕੁਝ ਸਾਲਾਂ ਦੀ ਸਖ਼ਤ ਸਿਖਲਾਈ ਤੋਂ ਬਾਅਦ ਉਸ ਦਾ ਸੁਪਨਾ ਲੰਡਨ ਦੇ ਇੱਕ ਮਸ਼ਹੂਰ ਡਾਂਸ ਸਕੂਲ ਵਿੱਚ ਦਾਖਲੇ ਨਾਲ ਸੱਚ ਹੋਇਆ। ਇਸ ਤੋਂ ਬਾਅਦ ਕਮਲ ਨੂੰ ਆਰਥਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਦਾਨ ਦਿੱਤਾ। ਤੁਹਾਡੀ ਮਦਦ ਕਾਰਨ ਮੈਂ ਆਪਣੇ ਉਦੇਸ਼ ਅਤੇ ਸੁਪਨੇ ਨੂੰ ਪੂਰਾ ਕਰਨ ਦੇ ਯੋਗ ਹੋਇਆ ਹਾਂ।

ਸਹੁਰੇ ਘਰ ਗਏ ਜਵਾਈ ਦੀ ਕੁੱਟ-ਕੁੱਟ ਕੇ ਹੱਤਿਆ, 4 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904