Coronavirus News : ਮਹਾਰਾਸ਼ਟਰ ਭਰ 'ਚ ਕੋਰੋਨਾਵਾਇਰਸ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਦੇਸ਼ ਭਰ ਵਿਚ ਕੋਰੋਨਾ ਦੀਆਂ ਨਵੀਆਂ ਪਾਬੰਦੀਆਂ ਤੋਂ ਲੋਕਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਕੰਟਰੋਲ 'ਚ ਆਉਣ ਦੀ ਵਜ੍ਹਾ ਨਾਲ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੂਬਾ ਸਰਕਾਰਾਂ ਨੇ ਪਾਬੰਦੀਆਂ ਹਟਾ ਦਿੱਤੀਆਂ ਹਨ। ਅਜਿਹੇ ਸਮੇਂ ਫਿਰ ਇਕ ਖ਼ਤਰਾ ਸਾਹਮਣੇ ਆਇਆ ਹੈ।

ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਪਹਿਲੇ ਦੋ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਨਵੇਂ ਵੇਰੀਐਂਟ XE ਤੇ 'Kapa' ਦੇ ਕੇਸ ਮੁੰਬਈ 'ਚ ਪਾਏ ਗਏ ਹਨ। ਕੋਵਿਡ ਵਾਇਰਲ ਜੈਨੇਟਿਕ ਫਾਰਮੂਲਾ (ਜੀਨੋਮ ਸਿਕਵੈਂਸਿੰਗ) ਤਹਿਤ ਕੀਤਾ ਗਈ 11ਵੀਂ ਜਾਂਚ 'ਚ ਇਹ ਦੋ ਨਵੇਂ ਕੇਸ ਸਾਹਮਣੇ ਆਏ। ਨਾਲ ਹੀ ਮੁੰਬਈ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ 99.13 ਫ਼ੀਸਦ ਕੇਸ ਓਮੀਕ੍ਰੋਨ ਇਨਫੈਕਟਿਡ ਪਾਏ ਗਏ।


Maharashtra | Results of 11th test under the Covid virus genetic formula determination - 228 or 99.13% (230 samples) patients detected with Omicron. One patient affected by 'XE' variant and another is affected by the 'Kapa' variant of COVID19: Greater Mumbai Municipal Corporation


— ANI (@ANI) April 6, 2022


230 ਸੈਂਪਲਾਂ ਦੀ ਜਾਂਚ ਕੀਤੀ ਗਈ ਸੀ। ਇਸ ਜਾਂਚ ਰਿਪੋਰਟ 'ਚ 228 ਮਰੀਜ਼ ਓਮੀਕ੍ਰੋਨ ਨਾਲ ਇਨਫੈਕਟਿਡ ਪਾਏ ਗਏ। ਬਾਕੀਆਂ 'ਚੋਂ ਇਕ ਮਰੀਜ਼ ਕੋਰੋਨੇ ਦੇ ਨਵੇਂ ਵੇਰੀਐਂਟ 'ਕਾਪਾ' ਤੇ ਦੂਸਰਾ ਮਰੀਜ਼ 'XE' ਨਾਲ ਇਨਫੈਕਟਿਡ ਪਾਇਆ ਗਿਆ। ਨਿਊਜ਼ ਏਜੰਸੀ ਏਐੱਨਆਈ ਨੇ ਇਹ ਖਬਰ ਦਿੱਤੀ ਹੈ।


XE ਰੂਪ ਨਾਲ ਕੌਣ ਪਾਜ਼ੇਟਿਵ ਹੈ ਤੇ ਲੱਛਣ ਕਿਵੇਂ ਹਨ?

ਇੱਕ ਔਰਤ XE ਵੇਰੀਐਂਟ ਨਾਲ ਸੰਕਰਮਿਤ ਪਾਈ ਗਈ ਹੈ। 50 ਸਾਲਾ ਔਰਤ ਦੱਖਣੀ ਅਫਰੀਕਾ ਦੀ ਨਾਗਰਿਕ ਹੈ। ਉਸ ਨੂੰ ਕੋਰੋਨਾ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਚੰਗੀ ਖ਼ਬਰ ਇਹ ਹੈ ਕਿ ਫਿਲਹਾਲ ਮਰੀਜ਼ ਵਿਚ ਕੋਈ ਲੱਛਣ ਨਹੀਂ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ 10 ਫਰਵਰੀ ਨੂੰ ਦੱਖਣੀ ਅਫਰੀਕਾ ਤੋਂ ਭਾਰਤ ਆਈ ਸੀ।

ਭਾਰਤ ਆਉਣ ਤੋਂ ਬਾਅਦ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ 2 ਮਾਰਚ ਨੂੰ ਇੱਕ ਰੁਟੀਨ ਟੈਸਟ ਵਿੱਚ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਸਕਾਰਾਤਮਕ ਪਾਏ ਜਾਣ ਤੋਂ ਬਾਅਦ ਮਰੀਜ਼ ਨੂੰ ਹੋਟਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ। ਅਗਲੇ ਦਿਨ 3 ਮਾਰਚ ਨੂੰ ਮਰੀਜ਼ ਦਾ ਕੋਵਿਡ ਲਈ ਦੁਬਾਰਾ ਟੈਸਟ ਕੀਤਾ ਗਿਆ। ਜਿਸ ਵਿੱਚ ਉਸਦੀ ਰਿਪੋਰਟ ਨੈਗੇਟਿਵ ਆਈ।