Rewa Accident: ਮੱਧ ਪ੍ਰਦੇਸ਼ ਦੇ ਰੀਵਾ 'ਚ ਤਿੰਨ ਵਾਹਨਾਂ ਦੀ ਟੱਕਰ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸਰਹੱਦ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ 30 'ਤੇ ਵਾਪਰਿਆ। ਜਾਣਕਾਰੀ ਮੁਤਾਬਕ, ਇਹ ਹਾਦਸਾ ਸ਼ੁੱਕਰਵਾਰ-ਸ਼ਨੀਵਾਰ (21-22 ਅਕਤੂਬਰ) ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਸ ਜਬਲਪੁਰ ਤੋਂ ਰੀਵਾ ਹੋ ਕੇ ਪ੍ਰਯਾਗਰਾਜ ਜਾ ਰਹੀ ਸੀ। ਸੂਚਨਾ ਮਿਲਦੇ ਹੀ ਸੋਹਾਗੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਟੂਨਥਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


ਇਹ ਵੀ ਪੜ੍ਹੋ: Diwali Traffic Jams: ਦਿਵਾਲੀ ਤੋਂ ਪਹਿਲਾਂ ਵਧੀ ਭੀੜ, ਸ਼ਹਿਰਾਂ ਵਿੱਚ ਲੱਗ ਰਹੇ ਨੇ ਕਈ-ਕਈ ਘੰਟੇ ਲੰਬੇ ਜਾਮ, ਦਿੱਲੀ-ਐਨਸੀਆਰ ਦੀ ਹਾਲਤ ਖ਼ਰਾਬ


ਰੀਵਾ ਦੇ ਐੱਸਪੀ ਨਵਨੀਤ ਭਸੀਨ ਨੇ ਦੱਸਿਆ ਕਿ ਇਹ ਹਾਦਸਾ ਸੁਹਾਗੀ ਪਹਾੜੀ ਨੇੜੇ ਬੱਸ ਅਤੇ ਟਰਾਲੀ ਦੀ ਟੱਕਰ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ 40 ਜ਼ਖਮੀਆਂ 'ਚੋਂ 20 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐੱਸਪੀ ਨੇ ਦੱਸਿਆ ਕਿ ਬੱਸ ਹੈਦਰਾਬਾਦ ਤੋਂ ਰਵਾਨਾ ਹੋਈ ਸੀ ਅਤੇ ਗੋਰਖਪੁਰ ਪਹੁੰਚਣਾ ਸੀ। ਬੱਸ ਵਿੱਚ ਸਵਾਰ ਲੋਕ ਯੂਪੀ, ਬਿਹਾਰ ਅਤੇ


ਨੇਪਾਲ ਦੇ ਵਾਸੀ ਸਨ।


ਰੀਵਾ ਦੇ ਐਸਪੀ ਅਨੁਸਾਰ ਸੁਹਾਗੀ ਪਹਾੜੀ ਤੋਂ ਉਤਰਦੇ ਸਮੇਂ ਇੱਕ ਟਰਾਲੀ ਅੱਗੇ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਫਿਰ ਬੱਸ ਉਸ ਵਿੱਚ ਜਾ ਟਕਰਾਈ। ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕ ਉੱਤਰ ਪ੍ਰਦੇਸ਼ ਦੇ ਬਲਰਾਮਪੁਰ, ਗੋਂਡਾ ਅਤੇ ਗੋਰਖਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।


ਇਹ ਵੀ ਪੜ੍ਹੋ: Gujarat Election 2022: ਆਪ ਤੇ ਕਾਂਗਰਸ ਦਾ ਵਾਅਦਾ, ਸੱਤਾ 'ਚ ਆਉਣ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਬਹਾਲ, ਪੰਜਾਬ ਦਾ ਦਿੱਤਾ ਹਵਾਲਾ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।