ਨਵੀਂ ਦਿੱਲੀ: ਈਡੀ ਨੇ ਕਾਂਗਰਸ ਦੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਇੱਕ ਵਾਰ ਫੇਰ ਸਮਨ ਜਾਰੀ ਕਰ ਪੁੱਛਗਿੱਛ ਲਈ ਬੁਲਾਇਆ ਹੈ। ਵਾਡਰਾ ਨੂੰ ਕਲ੍ਹ ਸਵੇਰੇ 10 ਵਜੇ ਨਵੀਂ ਦਿੱਲੀ ਮੌਜੂਦ ਈਡੀ ਦੇ ਦਫਤਰ ਪਹੁੰਚਣਾ ਪਵੇਗਾ। ਚੋਣਾਂ ਤੋਂ ਪਹਿਲਾਂ ਵੀ ਵਾਡਰਾ ਨਾਲ ਕਈ ਵਾਰ ਪੁੱਛਗਿੱਛ ਹੋ ਚੁੱਕੀ ਹੈ। ਵਾਡਰਾ ਲੰਦਨ ਦੇ 12 ਬ੍ਰਾਈਨਸਟਨ ਸਕਵਾਇਰ ‘ਚ ਕਰੀਬ 17 ਕਰੋੜ ਰੁਪਏ ਦੀ ਕੀਮਤ ਦੀ ਸੰਪਤੀ ਖਰੀਦ ਮਾਮਲੇ ‘ਚ ਮਨੀ ਲਾਡ੍ਰਿੰਗ ਦੇ ਦੋਸ਼ੀ ਹਨ।
ਵਾਡਰਾ ‘ਤੇ ਹਰਿਆਣਾ ਅਤੇ ਰਾਜਸਥਾਨ ਦੇ ਬੀਕਾਨੇਰ ‘ਚ ਜ਼ਮੀਨ ਸੌਦੇ ‘ਚ ਗੜਬੜੀ ਕਰਨ ਦੇ ਵੀ ਇਲਜ਼ਾਮ ਹਨ। ਉਨ੍ਹਾਂ ਨੇ ਇਨ੍ਹਾਂ ਮਾਮਲਿਆਂ ‘ਚ ਗ੍ਰਿਫ਼ਤਾਰੀ ‘ਤੇ ਰੋਲ ਲੲੌ ਅਦਾਲਤ ਦਾ ਰੁਖ ਕੀਤਾ ਹੈ। ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਹੈ। ਜਦਕਿ ਜ਼ਮਾਨਤ ਖਿਲਾਫ ਈਡੀ ਨੇ ਦਿੱਲੀ ਹਾਈਕੋਰਟ ‘ਚ ਅਪੀਲ ਕੀਤੀ ਹੈ।
ਈਡੀ ਦਾ ਕਹਿਣਾ ਹੈ ਕਿ ਜੇਕਰ ਵਾਡਰਾ ਨੂੰ ਜ਼ਮਾਨਤ ਦੀ ਸੁਰੱਖਿਆ ਮਿਲੀ ਤਾਂ ਇਸ ਗੱਲ ਦੀ ਸੰਭਾਵਨਾ ਹੈ ਉਹ ਸਬੂਤਾਂ ਨਾਲ ਛੇੜਛਾੜ ਕਰੇ ਅਤੇ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿੱਤ ਕਰੇ।
ਈਡੀ ਨੇ ਰੋਬਰਟ ਵਾਡਰਾ ਨੂੰ ਭੇਜਿਆ ਨੋਟਿਸ, ਹੋ ਸਕਦੀ ਹੈ ਪੁੱਛਗਿੱਛ
ਏਬੀਪੀ ਸਾਂਝਾ
Updated at:
29 May 2019 09:38 AM (IST)
ਈਡੀ ਨੇ ਕਾਂਗਰਸ ਦੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਇੱਕ ਵਾਰ ਫੇਰ ਸਮਨ ਜਾਰੀ ਕਰ ਪੁੱਛਗਿੱਛ ਲਈ ਬੁਲਾਇਆ ਹੈ। ਵਾਡਰਾ ਨੂੰ ਕਲ੍ਹ ਸਵੇਰੇ 10 ਵਜੇ ਨਵੀਂ ਦਿੱਲੀ ਮੌਜੂਦ ਈਡੀ ਦੇ ਦਫਤਰ ਪਹੁੰਚਣਾ ਪਵੇਗਾ।
- - - - - - - - - Advertisement - - - - - - - - -