ਰਾਮਪੁਰ: ਸਰਕਾਰੀ ਐਂਬੂਲੈਂਸਾਂ '17 ਸੈਕਿੰਡ ਦਾ ਇਤਰਾਜ਼ਯੋਗ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਐਂਬੂਲੈਂਸ ਕੰਪਨੀ ਨੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਦੱਸ ਦਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਨਾਲ ਸਬੰਧਤ ਹੈ।

ਰਾਮਪੁਰ ਦੇ ਜ਼ਿਲ੍ਹਾ ਹਸਪਤਾਲ 'ਚ ਵਰਤੀ ਜਾ ਰਹੀ ਐਂਬੂਲੈਂਸ ਜੀਵੀਕੇ ਕੰਪਨੀ ਚਲਾਉਂਦੀ ਹੈ। ਇਸ ਦੇ ਇੱਕ ਕਰਮਚਾਰੀ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਇਆ ਜਿਸ ਵਿਚ ਕਿਸੇ ਮਹਿਲਾ ਕਰਮਚਾਰੀ ਨਾਲ ਸਰਕਾਰੀ ਐਂਬੂਲੈਂਸ ਵਿਚ ਦਿਖਾਈ ਦੇ ਰਿਹਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ, ਜਦੋਂ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਬੰਧਤ ਜੀਵੀਕੇ ਕੰਪਨੀ ਨੂੰ ਸੂਚਿਤ ਕੀਤਾ। ਮੁੱਖ ਮੈਡੀਕਲ ਅਫਸਰ ਮੁਤਾਬਕ, ਕਰਮਚਾਰੀ 'ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ, ਹੁਣ ਉਹ ਚਾਹੇ ਕਾਨੂੰਨੀ ਕਾਰਵਾਈ ਕਰਨ ਜਾਂ ਵਿਭਾਗੀ ਕਾਰਵਾਈ ਕਰਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904