ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਕਰਕੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਇਸ ਵਾਰ ਦਸਹਿਰੇ ਦੀ ਪਰੇਡ ਨਹੀਂ ਕਰੇਗੀ। ਇਸੇ ਤਰ੍ਹਾਂ ਆਰਐਸਐਸ ਵੱਲੋਂ ਪਾਠ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ। ਇਹ ਪ੍ਰਥਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਇਸ ਵਾਲ ਆਰਐਸਐਸ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ।

Continues below advertisement


ਦੱਸ ਦਈਏ ਕਿ ਦਸਹਿਰੇ ਮੌਕੇ ਆਰਐਸਐਸ ਦੇ ਕਾਰਕੁਨਾਂ ਵੱਲੋਂ ਪੂਰੀ ਡ੍ਰੈੱਸ ਪਹਿਨ ਕੇ ਤੇ ਹੱਥਾਂ ਵਿੱਚ ਡੰਡੇ ਤੇ ਸ਼ਸਤਰ ਫੜ ਕੇ ਦੇਸ਼ ਭਰ ਵਿੱਚ ਪਰੇਡ ਕੀਤੀ ਜਾਂਦੀ ਹੈ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਹ ਪਰੇਡ ਹਰ ਸਾਲ ਕੀਤੀ ਜਾਂਦੀ ਹੈ।


ਇਸ ਵਾਰ ਕਿਸਾਨ ਅੰਦੋਲਨ ਕਰਕੇ ਬੀਜੇਪੀ ਤੇ ਆਰਐਸਐਸ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਇਸ ਲਈ ਆਰਐਸਐਸ ਨੇ ਪੰਜਾਬ ਵਿੱਚ ਇਸ ਵਾਰ ਦਸਹਿਰੇ ਮੌਕੇ ਸਾਲਾਨਾ ਪਰੇਡ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਆਰਐਸਐਸ ਵੱਲੋਂ ਪਾਠ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ।


ਉਧਰ, ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ 96ਵੇਂ ਸਥਾਪਨਾ ਦਿਵਸ ਮੌਕੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਦੇਸ਼ ਦੀ ਵਧਦੀ ਆਬਾਦੀ ਤੋਂ ਲੈ ਕੇ ਡਰੱਗ ਤਸਕਰੀ, ਸਰਹੱਦੀ ਘੁਸਪੈਠ ਤੇ ਸੋਸ਼ਲ ਮੀਡੀਆ ਦੇ ਖਤਰਿਆਂ ਵਿਰੁੱਧ ਦੇਸ਼ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸੱਭਿਆਚਾਰ ਨਹੀਂ ਚਾਹੁੰਦੇ ਜੋ ਵੰਡ ਨੂੰ ਵਧਾਵੇ, ਬਲਕਿ ਅਜਿਹਾ ਸੱਭਿਆਚਾਰ ਜੋ ਰਾਸ਼ਟਰ ਨੂੰ ਜੋੜਦਾ ਹੈ ਤੇ ਪਿਆਰ ਨੂੰ ਵਧਾਉਂਦਾ ਹੈ।


ਉਨ੍ਹਾਂ ਕਿਹਾ ਕਿ ਮੰਦਰ, ਪਾਣੀ, ਸ਼ਮਸ਼ਾਨਘਾਟ ਇੱਕ ਹੋਣਾ ਚਾਹੀਦਾ ਹੈ। ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਸਮਾਜ ਜੁੜਿਆ ਹੋਵੇ। ਅਜਿਹੀ ਭਾਸ਼ਾ ਨਹੀਂ ਹੋਣੀ ਚਾਹੀਦੀ ਜੋ ਸਮਾਜ ਵਿੱਚ ਭੇਦਭਾਵ ਪੈਦਾ ਕਰੇ। ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ।


ਇਹ ਵੀ ਪੜ੍ਹੋ: DAP fertilizer in Punjab: ਹਰਿਆਣਾ ਦੇ ਵਪਾਰੀ ਪੰਜਾਬ ’ਚ ਮਹਿੰਗੇ ਭਾਅ ਵੇਚ ਰਹੇ DAP ਖਾਦ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904