Rule Change: ਮਈ ਦਾ ਮਹੀਨਾ ਖਤਮ ਹੋ ਕੇ ਜੂਨ ਸ਼ੁਰੂ ਹੋਣ ਰਿਹਾ ਹੈ। ਤਿੰਨ ਦਿਨ ਬਾਕੀ ਹਨ ਤੇ ਉਸ ਤੋਂ ਬਾਅਦ ਪਹਿਲੀ ਤਰੀਕ (Rule Change From 1st June) ਤੋਂ ਦੇਸ਼ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ, ਜੋ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾ ਸਕਦੇ ਹਨ। ਇਨ੍ਹਾਂ ਵਿੱਚ ਐਲਪੀਜੀ ਸਿਲੰਡਰ (LPG Cylinder Price) ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ (Credit Card Rule) ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ। ਆਓ ਜਾਣਦੇ ਹਾਂ ਅਜਿਹੇ 5 ਵੱਡੇ ਬਦਲਾਅ ਬਾਰੇ...


ਪਹਿਲਾ ਬਦਲਾਅ: ਐਲਪੀਜੀ ਦੀਆਂ ਕੀਮਤਾਂ
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ (LPG Cylinder Price) ਦੀਆਂ ਕੀਮਤਾਂ ਬਦਲਦੀਆਂ ਹਨ। ਇਸ ਤਹਿਤ ਸੋਧੀਆਂ ਕੀਮਤਾਂ 1 ਜੂਨ, 2024 ਨੂੰ ਸਵੇਰੇ 6 ਵਜੇ ਤੋਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਹਾਲ ਹੀ 'ਚ ਜਿੱਥੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਈ ਬਦਲਾਅ ਦੇਖਣ ਨੂੰ ਮਿਲੇ, ਉੱਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਅਜਿਹੇ 'ਚ ਚੋਣਾਂ ਖਤਮ ਹੋਣ ਕਰਕੇ ਘਰੇਲੂ ਸਿਲੰਡਰ ਦੀਆਂ ਕੀਮਤਾਂ ਦਾ ਝਟਕਾ ਲੱਗ ਸਕਦਾ ਹੈ।



ਦੂਜਾ ਬਦਲਾਅ- ATF ਤੇ CNG-PNG ਦਰਾਂ
ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਫਿਊਲ ਯਾਨੀ ਏਅਰ ਟਰਬਾਈਨ ਫਿਊਲ (ਏਟੀਐਫ) ਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਸੋਧ ਕਰਦੀਆਂ ਹਨ। ਅਜਿਹੇ 'ਚ ਪਹਿਲੀ ਤਰੀਕ 'ਤੇ ਇਨ੍ਹਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ATF ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ।


ਤੀਜਾ ਬਦਲਾਅ- SBI ਕ੍ਰੈਡਿਟ ਕਾਰਡ
SBI ਕ੍ਰੈਡਿਟ ਕਾਰਡ ਦੇ ਨਿਯਮ 1 ਜੂਨ, 2024 ਤੋਂ ਬਦਲਣ ਜਾ ਰਹੇ ਹਨ। ਐਸਬੀਆਈ ਕਾਰਡ ਅਨੁਸਾਰ, ਜੂਨ 2024 ਤੋਂ ਕੁਝ ਕ੍ਰੈਡਿਟ ਕਾਰਡਾਂ ਲਈ ਸਰਕਾਰ ਨਾਲ ਸਬੰਧਤ ਲੈਣ-ਦੇਣ 'ਤੇ ਰਿਵਾਰਡ ਪੁਆਇੰਟ ਲਾਗੂ ਨਹੀਂ ਹੋਣਗੇ। ਇਨ੍ਹਾਂ ਵਿੱਚ ਸਟੇਟ ਬੈਂਕ ਦਾ AURUM, SBI ਕਾਰਡ ELITE, SBI ਕਾਰਡ ELITE ਐਡਵਾਂਟੇਜ ਤੇ SBI ਕਾਰਡ ਪਲਸ, SimplyCLICK SBI ਕਾਰਡ, SimplyClick Advantage SBI ਕਾਰਡ (SBI Card Prime) ਤੇ SBI ਕਾਰਡ ਪ੍ਰਾਈਮ (SBI Card PRIME) ਸ਼ਾਮਲ ਹਨ।


ਚੌਥਾ ਬਦਲਾਅ: ਡਰਾਈਵਿੰਗ ਲਾਇਸੈਂਸ ਟੈਸਟ
ਪਹਿਲੀ ਜੂਨ ਤੋਂ ਹੋਣ ਵਾਲੀ ਚੌਥੀ ਵੱਡੀ ਤਬਦੀਲੀ ਤੁਹਾਡੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਹੈ। ਦਰਅਸਲ, 1 ਜੂਨ, 2024 ਤੋਂ ਡਰਾਈਵਿੰਗ ਟੈਸਟ ਪ੍ਰਾਈਵੇਟ ਸੰਸਥਾਵਾਂ (ਡਰਾਈਵਿੰਗ ਸਕੂਲਾਂ) ਵਿੱਚ ਵੀ ਲਏ ਜਾ ਸਕਦੇ ਹਨ। ਹੁਣ ਤੱਕ ਇਹ ਟੈਸਟ ਸਿਰਫ ਆਰਟੀਓ ਦੁਆਰਾ ਚਲਾਏ ਜਾ ਰਹੇ ਸਰਕਾਰੀ ਕੇਂਦਰਾਂ ਵਿੱਚ ਲਏ ਜਾਂਦੇ ਸਨ। ਹੁਣ ਪ੍ਰਾਈਵੇਟ ਸੰਸਥਾਵਾਂ ਵਿੱਚ ਵੀ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਲੋਕਾਂ ਦਾ ਡਰਾਈਵਿੰਗ ਟੈਸਟ ਹੋਵੇਗਾ ਤੇ ਉਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। 


ਹਾਲਾਂਕਿ, ਇਹ ਧਿਆਨ ਵਿੱਚ ਰੱਖੋ ਕਿ ਇਹ ਟੈਸਟ ਪ੍ਰਕਿਰਿਆ ਸਿਰਫ ਉਨ੍ਹਾਂ ਨਿੱਜੀ ਸੰਸਥਾਵਾਂ ਵਿੱਚ ਕਰਵਾਈ ਜਾਵੇਗੀ ਜੋ ਆਰਟੀਓ ਦੁਆਰਾ ਮਾਨਤਾ ਪ੍ਰਾਪਤ ਹੋਣਗੀਆਂ। ਇਸ ਦੇ ਨਾਲ ਹੀ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਨਾਬਾਲਗ ਵਾਹਨ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾ ਸਿਰਫ 25,000 ਰੁਪਏ ਜੁਰਮਾਨਾ ਕੀਤਾ ਜਾਵੇਗਾ, ਸਗੋਂ 25 ਸਾਲ ਤੱਕ ਲਾਇਸੈਂਸ ਵੀ ਜਾਰੀ ਨਹੀਂ ਕੀਤਾ ਜਾਵੇਗਾ।


ਪੰਜਵਾਂ ਬਦਲਾਅ: ਆਧਾਰ ਕ੍ਰੈਡਿਟ ਮੁਫ਼ਤ ਅਪਡੇਟ
ਹਾਲਾਂਕਿ ਪੰਜਵਾਂ ਬਦਲਾਅ 14 ਜੂਨ ਤੋਂ ਲਾਗੂ ਹੋਵੇਗਾ। ਦਰਅਸਲ, UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਸੀ। ਇਸ ਨੂੰ ਕਈ ਵਾਰ ਵਧਾਇਆ ਗਿਆ ਹੈ। ਇਸ ਲਈ ਹੁਣ ਇਸ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਘੱਟ ਹੈ। ਅਜਿਹੇ 'ਚ ਆਧਾਰ ਕਾਰਡ ਧਾਰਕਾਂ ਕੋਲ ਇਸ ਨੂੰ ਮੁਫਤ 'ਚ ਅਪਡੇਟ ਕਰਨ ਲਈ ਕੁਝ ਹੀ ਦਿਨ ਬਚੇ ਹਨ। ਇਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਅਪਡੇਟ ਕਰਵਾਉਣ ਲਈ ਆਧਾਰ ਕੇਂਦਰ 'ਤੇ ਜਾਂਦੇ ਹੋ ਤਾਂ ਤੁਹਾਨੂੰ ਪ੍ਰਤੀ ਅਪਡੇਟ 50 ਰੁਪਏ ਦਾ ਚਾਰਜ ਦੇਣਾ ਹੋਵੇਗਾ।