S jaishankar In Australia: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਕੋਲ ਜ਼ਿਆਦਾ ਸੋਵੀਅਤ ਅਤੇ ਰੂਸੀ ਹਥਿਆਰ(Russian Weapons) ਹਨ ਕਿਉਂਕਿ ਪੱਛਮੀ ਦੇਸ਼ਾਂ(Western Countries) ਨੇ ਇੱਕ ਫ਼ੌਜੀ ਤਾਨਾਸ਼ਾਹ ਨੂੰ ਖੇਤਰ ਵਿਚ ਆਪਣਾ ਪਸੰਦੀਦਾ ਸਾਥੀ ਚੁਣਿਆ ਹੈ ਅਤੇ ਦਹਾਕਿਆਂ ਤੋਂ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕੀਤੀ ਗਈ। ਜੈਸ਼ੰਕਰ ਦਾ ਇਸ਼ਾਰਾ ਸਿੱਧਾ ਪਾਕਿਸਤਾਨ (Pakistan) ਵੱਲ ਸੀ।


ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਰੂਸ ਦੇ ਲੰਬੇ ਸਮੇਂ ਤੋਂ ਪੁਰਾਣੇ ਸਬੰਧ ਹਨ ਜੋ ਨਿਸ਼ਚਿਤ ਤੌਰ 'ਤੇ ਭਾਰਤ ਦੇ ਹਿੱਤਾਂ ਦੀ ਸੇਵਾ ਕਰਦੇ ਹਨ।


ਜੈਸ਼ੰਕਰ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਸਾਧਿਆ ਨਿਸ਼ਾਨਾ 


ਪਾਕਿਸਤਾਨ ਵੱਲ ਸਿੱਧਾ ਇਸ਼ਾਰਾ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸਾਡੇ ਕੋਲ ਸੋਵੀਅਤ ਅਤੇ ਰੂਸ ਦੇ ਬਣੇ ਬਹੁਤ ਸਾਰੇ ਹਥਿਆਰ ਹਨ। ਇਸ ਦੇ ਕਈ ਕਾਰਨ ਹਨ। ਤੁਸੀਂ ਹਥਿਆਰ ਪ੍ਰਣਾਲੀਆਂ ਦੇ ਫ਼ਾਇਦੇ ਅਤੇ ਨੁਕਸਾਨ ਵੀ ਜਾਣਦੇ ਹੋ  ਅਤੇ ਇਹ ਵੀ ਕਿ ਕਈ ਦਹਾਕਿਆਂ ਤੋਂ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕੀਤੀ, ਪਰ ਸਾਡੇ ਸਾਹਮਣੇ ਇੱਕ ਫ਼ੌਜੀ ਤਾਨਾਸ਼ਾਹ ਨੂੰ ਆਪਣਾ ਪਸੰਦੀਦਾ ਸਾਥੀ ਬਣਾਇਆ।


'ਪਾਕਿਸਤਾਨ 'ਚ ਫੌਜੀ ਰਾਜ ਕਿੰਨਾ ਸਮਾਂ ਰਿਹਾ'


ਜੈਸ਼ੰਕਰ ਨੂੰ ਇੱਕ ਆਸਟ੍ਰੇਲੀਆਈ ਪੱਤਰਕਾਰ ਨੇ ਪੁੱਛਿਆ ਸੀ ਕਿ ਕੀ ਭਾਰਤ ਰੂਸੀ ਹਥਿਆਰ ਪ੍ਰਣਾਲੀਆਂ 'ਤੇ ਆਪਣੀ ਨਿਰਭਰਤਾ ਨੂੰ ਘੱਟ ਕਰੇਗਾ ਅਤੇ ਯੂਕਰੇਨ ਸੰਘਰਸ਼ ਦੇ ਪਿਛੋਕੜ ਵਿੱਚ ਰੂਸ ਨਾਲ ਆਪਣੇ ਸਬੰਧਾਂ 'ਤੇ ਮੁੜ ਵਿਚਾਰ ਕਰੇਗਾ। ਪਾਕਿਸਤਾਨ ਨੂੰ ਹੋਂਦ ਵਿੱਚ ਆਏ 73 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਇਨ੍ਹਾਂ ਸਾਲਾਂ ਵਿੱਚ ਅੱਧੇ ਤੋਂ ਵੱਧ ਸਮਾਂ ਫੌਜੀ ਸ਼ਾਸਨ ਅਧੀਨ ਰਿਹਾ ਹੈ।


ਇਹ ਵੀ ਪੜ੍ਹੋ: ਕ੍ਰੀਮੀਆ ਪੁਲ਼ 'ਤੇ ਹਮਲੇ ਤੋਂ ਬਾਅਦ ਰੂਸ ਨੇ ਯੁਕਰੇਨ 'ਤੇ ਦਾਗ਼ੀਆਂ 75 ਮਿਜ਼ਾਇਲਾਂ, ਖ਼ੁਫੀਆ ਏਜੰਸੀ ਦੇ ਹੈੱਡਕੁਆਰਟਰ ਨੂੰ ਵੀ ਬਣਾਇਆ ਨਿਸ਼ਾਨਾ



ਆਸਟ੍ਰੇਲੀਆ ਪਹੁੰਚ ਗਏ ਹਨ ਵਿਦੇਸ਼ ਮੰਤਰੀ ਐਸ ਜੈਸ਼ੰਕਰ 


ਜੈਸ਼ੰਕਰ ਆਪਣੀ ਨਿਊਜ਼ੀਲੈਂਡ ਫੇਰੀ ਦੀ ਸਮਾਪਤੀ ਤੋਂ ਬਾਅਦ ਆਸਟ੍ਰੇਲੀਆ ਪਹੁੰਚੇ, ਜਿੱਥੇ ਉਨ੍ਹਾਂ ਨੇ ਵੋਂਗ ਨਾਲ 13ਵੀਂ ਵਿਦੇਸ਼ ਮੰਤਰੀ ਫਰੇਮਵਰਕ ਗੱਲਬਾਤ ਕੀਤੀ। ਪਿਛਲੇ ਮਹੀਨੇ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਜਦੋਂ ਭਾਰਤ ਨੂੰ ਹਥਿਆਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਲਪਾਂ ਨੂੰ ਦੇਖਦਾ ਹੈ।


ਰੂਸ ਭਾਰਤ ਦਾ ਪ੍ਰਮੁੱਖ ਸਪਲਾਇਰ 


ਰੂਸ ਭਾਰਤ ਨੂੰ ਫ਼ੌਜੀ ਸਾਜ਼ੋ-ਸਾਮਾਨ ਦਾ ਵੱਡਾ ਸਪਲਾਇਰ ਰਿਹਾ ਹੈ। ਦੋਵੇਂ ਦੇਸ਼ ਇਸ ਗੱਲ 'ਤੇ ਚਰਚਾ ਕਰ ਰਹੇ ਹਨ ਕਿ ਮਾਸਕੋ 'ਤੇ ਪੱਛਮੀ ਪਾਬੰਦੀਆਂ ਦੇ ਮੱਦੇਨਜ਼ਰ ਉਨ੍ਹਾਂ ਵਿਚਕਾਰ ਕਿਸ ਤਰ੍ਹਾਂ ਦਾ ਭੁਗਤਾਨ ਤੰਤਰ ਕੰਮ ਕਰ ਸਕਦਾ ਹੈ।


ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੂਸ ਨੇ ਵਾਸ਼ਿੰਗਟਨ ਦੇ ਦਬਾਅ ਅਤੇ ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਆਪਣੀ ਸਭ ਤੋਂ ਆਧੁਨਿਕ, ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਹੈ। ਭਾਰਤ ਨੂੰ ਸਮੇਂ ਸਿਰ ਸਪਲਾਈ ਕੀਤੀ ਗਈ।