Sachin Pilot, Sara Abdullah are divorced: ਕਾਂਗਰਸ ਨੇਤਾ ਸਚਿਨ ਪਾਇਲਟ ਨੇ ਆਪਣੀ ਪਤਨੀ ਸਾਰਾ ਅਬਦੁੱਲਾ ਨੂੰ ਤਲਾਕ ਦੇ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਚੋਣ ਹਲਫਨਾਮੇ ਤੋਂ ਹੋਇਆ ਹੈ। ਸਾਰਾ ਅਬਦੁੱਲਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੀ ਬੇਟੀ ਹੈ। ਸਚਿਨ ਪਾਇਲਟ ਅਤੇ ਸਾਰਾ ਅਬਦੁੱਲਾ ਦਾ ਵਿਆਹ 2004 ਵਿੱਚ ਹੋਇਆ ਸੀ।



25 ਨਵੰਬਰ ਨੂੰ ਹੋਣ ਵਾਲੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 30 ਅਕਤੂਬਰ ਨੂੰ ਸ਼ੁਰੂ ਹੋ ਗਈ ਸੀ। ਸਚਿਨ ਪਾਇਲਟ ਨੇ ਮੰਗਲਵਾਰ (31 ਅਕਤੂਬਰ) ਨੂੰ ਜਦੋਂ ਟੋਂਕ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦਾ ਤਲਾਕ ਹੋ ਗਿਆ ਹੈ। ਚੋਣ ਹਲਫਨਾਮੇ 'ਚ ਪਤੀ-ਪਤਨੀ ਦੇ ਸਾਹਮਣੇ ਤਲਾਕਸ਼ੁਦਾ ਲਿਖਿਆ ਹੋਇਆ ਹੈ।




ਸਚਿਨ ਪਾਇਲਟ ਅਤੇ ਸਾਰਾ ਅਬਦੁੱਲਾ ਦੇ ਦੋ ਬੇਟੇ ਅਰਨ ਪਾਇਲਟ ਅਤੇ ਵਿਹਾਨ ਪਾਇਲਟ ਹਨ। ਹਲਫ਼ਨਾਮੇ ਵਿੱਚ ਸਚਿਨ ਪਾਇਲਟ ਨੇ ਆਪਣੇ ਪੁੱਤਰਾਂ ਨੂੰ dependent ਦੱਸਿਆ ਹੈ। 2018 ਦੇ ਚੋਣ ਹਲਫਨਾਮੇ 'ਚ ਸਚਿਨ ਪਾਇਲਟ ਨੇ ਸਾਰਾ ਅਬਦੁੱਲਾ ਦੀ ਜਾਇਦਾਦ ਦਾ ਵੇਰਵਾ ਵੀ ਦਿੱਤਾ ਸੀ ਪਰ ਇਸ ਵਾਰ ਹਲਫਨਾਮੇ 'ਚ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਨਹੀਂ ਹੈ।


ਫਾਰੂਕ ਅਬਦੁੱਲਾ ਦੀ ਬੇਟੀ ਹੈ ਸਾਰਾ ਪਾਇਲਟ, 9 ਸਾਲ ਪਹਿਲਾਂ ਵੀ ਵੱਖ ਹੋਣ ਦੀਆਂ ਗੱਲਾਂ ਹੋਈਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਚਿਨ ਪਾਇਲਟ ਅਤੇ ਸਾਰਾ ਦੇ ਵੱਖ ਹੋਣ ਦੀਆਂ ਗੱਲਾਂ ਹੋਈਆਂ ਸਨ ਪਰ ਉਸ ਸਮੇਂ ਇਨ੍ਹਾਂ ਨੂੰ ਅਫਵਾਹ ਦੱਸ ਕੇ ਖਾਰਿਜ ਕਰ ਦਿੱਤਾ ਗਿਆ ਸੀ।


ਸਚਿਨ ਪਾਇਲਟ ਨੇ ਜਨਵਰੀ 2004 ਵਿੱਚ ਸਾਰਾ ਪਾਇਲਟ ਨਾਲ ਵਿਆਹ ਕੀਤਾ ਸੀ। ਸਾਰਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਨੈਸ਼ਨਲ ਕਾਨਫਰੰਸ ਨੇਤਾ ਫਾਰੂਕ ਅਬਦੁੱਲਾ ਦੀ ਬੇਟੀ ਅਤੇ ਉਮਰ ਅਬਦੁੱਲਾ ਦੀ ਭੈਣ ਹੈ। 9 ਸਾਲ ਪਹਿਲਾਂ ਵੀ ਸਚਿਨ ਅਤੇ ਸਾਰਾ ਦੇ ਵੱਖ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਉਸ ਸਮੇਂ ਇਨ੍ਹਾਂ ਨੂੰ ਅਫਵਾਹ ਦੱਸ ਕੇ ਖਾਰਿਜ ਕਰ ਦਿੱਤਾ ਗਿਆ ਸੀ।


ਦਸੰਬਰ 2018 ਵਿੱਚ, ਜਦੋਂ ਸਚਿਨ ਪਾਇਲਟ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਸਾਰਾ ਪਾਇਲਟ, ਦੋਵੇਂ ਪੁੱਤਰ ਅਤੇ ਫਾਰੂਕ ਅਬਦੁੱਲਾ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।