ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਤੇ NDA ਤੋਂ ਵੱਖ ਹੋ ਚੁੱਕੇ ਅਕਾਲੀ ਦਲ ਨੇ ਵੱਡਾ ਐਲਾਨ ਕੀਤਾ ਹੈ। ਅਕਾਲੀ ਦਲ NDA ਖਿਲਾਫ ਖੇਤਰੀ ਦਲਾਂ ਦਾ ਵੱਡਾ ਮੋਰਚਾ ਬਣਾਉਣ ਦੀ ਤਿਆਰੀ 'ਚ ਹੈ। ਅਕਾਲੀ ਦਲ ਦੇ ਮਹਾਂਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ABP ਨਿਊਜ਼ ਨਾਲ ਗੱਲਬਾਤ 'ਚ ਇਹ ਐਲਾਨ ਕੀਤਾ ਹੈ।


ਚੰਦੂਮਾਜਰਾ ਦੇ ਮੁਤਾਬਕ ਅਕਾਲੀ ਦਲ ਪ੍ਰਮੁੱਖ ਪ੍ਰਕਾਸ਼ ਸਿੰਘ ਬਾਦਲ ਜਨਵਰੀ 'ਚ ਦਿੱਲੀ 'ਚ ਖੇਤਰੀ ਦਲਾਂ ਦੇ ਨਾਲ ਮੰਚ ਸਾਂਝਾ ਕਰ ਸਕਦੇ ਹਨ। ਚੰਦੂਮਾਜਰਾ ਨੇ ਕਿਸਾਨ ਕਾਨੂੰਨ ਖਿਲਾਫ ਹਾਲ ਹੀ 'ਚ ਮਮਤਾ ਬੈਨਰਜੀ, ਊਧਵ ਠਾਕਰੇ ਤੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦਾ ਮੰਨਣਾ ਹੈ ਕਿ ਮਨਮਰਜ਼ੀ ਦੇ ਫੈਸਲਿਆਂ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦਾ ਮਜਬੂਤ ਹੋਣਾ ਜ਼ਰੂਰੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ