Saji Cherian Resigns as Kerala minister: ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਆਗੂ ਸਾਜੀ ਚੇਰਿਅਨ (Saji Cherian) ਨੇ ਕੇਰਲ (Kerala) ਦੇ ਸੱਭਿਆਚਾਰਕ ਮਾਮਲਿਆਂ (Cultural Affairs) ਅਤੇ ਮੱਛੀ ਪਾਲਣ ਮੰਤਰੀ (Fisheries Minister) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੰਵਿਧਾਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਦੋਂ ਤੋਂ ਹੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ।


ਕੁਝ ਟੈਲੀਵਿਜ਼ਨ ਚੈਨਲਾਂ ਦੁਆਰਾ ਜਾਰੀ ਕੀਤੇ ਗਏ ਵੀਡੀਓ ਫੁਟੇਜ ਵਿੱਚ, ਚੇਰਿਅਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਦੇਸ਼ ਦਾ ਸੰਵਿਧਾਨ "ਸ਼ੋਸ਼ਣ ਨੂੰ ਨਜ਼ਰਅੰਦਾਜ਼ ਕਰਦਾ ਹੈ" ਅਤੇ ਇਹ ਇਸ ਲਈ ਲਿਖਿਆ ਗਿਆ ਹੈ ਕਿਉਂਕਿ ਇਹ ਦੇਸ਼ ਦੇ ਲੋਕਾਂ ਨੂੰ "ਲੁਟਣ" ਵਿੱਚ ਮਦਦ ਕਰਦਾ ਹੈ।


ਵਧਾ-ਚੜ੍ਹਾ ਕੇ ਪੇਸ਼ ਕੀਤਾ ਬਿਆਨ


ਚੇਰੀਅਨ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਸੀ ਕਿ ਪਠਾਨਮਥਿੱਟਾ ਜ਼ਿਲ੍ਹੇ ਦੇ ਮੱਲਪੱਲੀ ਵਿੱਚ ਇੱਕ ਸਮਾਗਮ ਵਿੱਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੂੰ ਟੀਵੀ ਚੈਨਲਾਂ ਨੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਦਾ ਸਨਮਾਨ ਕਰਨ ਵਾਲਾ ਅਤੇ ਇਸ ਦੀਆਂ ਮਹਾਨ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਾਲਾ ਜਨਤਕ ਸੇਵਕ ਹਾਂ। ਮੇਰਾ ਕਦੇ ਵੀ ਸੰਵਿਧਾਨ ਦਾ ਅਪਮਾਨ ਜਾਂ ਇਸ ਦੇ ਖਿਲਾਫ ਕੁਝ ਕਹਿਣ ਦਾ ਇਰਾਦਾ ਨਹੀਂ ਸੀ।


ਸੰਵਿਧਾਨ 'ਤੇ ਵਿਵਾਦਿਤ ਟਿੱਪਣੀ ਤੋਂ ਬਾਅਦ ਅਸਤੀਫੇ ਦੀ ਮੰਗ ਕੀਤੀ ਗਈ ਸੀ


ਅਸਤੀਫ਼ੇ ਦੇ ਵਧਦੇ ਦਬਾਅ ਦਰਮਿਆਨ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਚੋਟੀ ਦੇ ਆਗੂਆਂ ਨੇ ਅੱਜ ਮੀਟਿੰਗ ਕੀਤੀ। ਪਾਰਟੀ ਹੈੱਡਕੁਆਰਟਰ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਪਿਨਾਰਾਈ ਵਿਜਯਨ, ਸੀਪੀਆਈ (ਐਮ) ਦੇ ਸੂਬਾ ਸਕੱਤਰ ਕੋਡੀਏਰੀ ਬਾਲਕ੍ਰਿਸ਼ਨਨ ਅਤੇ ਚੇਰਿਅਨ ਸਮੇਤ ਹੋਰ ਪ੍ਰਮੁੱਖ ਆਗੂ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਬਾਹਰ ਨਿਕਲਦੇ ਹੋਏ ਚੇਰਿਅਨ ਨੇ ਖੁਦ ਅਸਤੀਫਾ ਦੇਣ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਉਂ, ਮੈਂ ਅਸਤੀਫਾ ਕਿਉਂ ਦੇਵਾਂ?