Gujarat news: ਗੁਜਰਾਤ ਦੇ ਮੋਰਬੀ ਵਿੱਚ ਇੱਕ ਕਾਰੋਬਾਰੀ ਔਰਤ ਵਲੋਂ ਕਥਿਤ ਤੌਰ ‘ਤੇ ਨੌਕਰੀ ਤੋਂ ਕੱਢੇ ਗਏ ਸੈਲਸ ਮੈਨੇਜਰ ਨੂੰ ਜੁੱਤੇ ਚੱਟਣ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੰਜ ਹੋਰਾਂ ਨੇ ਉਸ ਨੂੰ ਬੈਲਟ ਨਾਲ ਕੱਟਿਆ ਕਿਉਂਕਿ ਉਸ ਨੇ ਆਪਣੀ ਬਕਾਇਆ ਤਨਖਾਹ ਮੰਗਣ ਲਈ ਮੈਸੇਜ ਅਤੇ ਕਾਲ ਕੀਤੀ ਸੀ।


ਕੰਪਨੀ ਦੇ ਮਾਲਕ - ਇੱਕ ਸਿਰੇਮਿਕ ਕੰਪਨੀ ਦੇ ਪ੍ਰਮੋਟਰ - ਦੀ ਪਛਾਣ ਵਿਭੂਤੀ ਉਰਫ ਰਾਨੀਬਾ ਪਟੇਲ ਵਜੋਂ ਹੋਈ ਹੈ। ਪਟੇਲ ਅਤੇ ਇਸ ਵਿੱਚ ਸ਼ਾਮਲ ਹੋਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਅੱਤਿਆਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਇਸ ਕਰਕੇ ਕੀਤਾ ਗਿਆ ਕਿਉਂਕਿ ਪੀੜਤ ਨੀਲੇਸ਼ ਦਲਸਾਨੀਆ ਇੱਕ ਦਲਿਤ ਹੈ।


ਪੀੜਤ ਨਾਲ ਅਜਿਹਾ ਦੁਰਵਿਵਹਾਰ ਇਸ ਲਈ ਕੀਤਾ ਗਿਆ ਕਿਉਂਕਿ ਉਹ ਪਟੇਲ ਤੋਂ ਲਗਾਤਾਰ ਆਪਣੀ 18 ਦਿਨਾਂ ਦੇ ਕੰਮ ਦੀ ਤਨਖਾਹ ਬਾਰੇ ਪੁੱਛ ਰਿਹਾ ਸੀ ਕਿ ਉਸ ਦੀ ਬਾਕੀ ਤਨਖਾਹ ਕਦੋਂ ਮਿਲੇਗੀ।


ਦਲਸਾਨੀਆ ਨੇ ਮੋਰਬੀ ਏ-ਡਿਵੀਜ਼ਨ ਥਾਣੇ ਵਿੱਚ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਦੋਸ਼ੀ ਨੇ ਉਸ ਨੂੰ ਮੁਆਫੀ ਮੰਗਣ ਲਈ ਮਜਬੂਰ ਕਰਨ ਤੋਂ ਬਾਅਦ ਉਸ ਦੀ ਵੀਡੀਓਗ੍ਰਾਫੀ ਕੀਤੀ। ਇੱਕ ਅਣਪਛਾਤੇ ਵਿਅਕਤੀ ਤੋਂ ਇਲਾਵਾ ਬਾਕੀ ਚਾਰ ਦੀ ਪਛਾਣ ਓਮ ਪਟੇਲ, ਰਾਜ ਪਟੇਲ, ਪਰੀਕਸ਼ਿਤ ਅਤੇ ਡੀਡੀ ਰਬਾਰੀ ਵਜੋਂ ਹੋਈ ਹੈ।


ਪੀੜਤ ਨੂੰ ਪਿਛਲੇ ਮਹੀਨੇ ਦੇ ਅੱਧ ਵਿਚ ਪ੍ਰਦਰਸ਼ਨ ਦੇ ਕੁਝ ਮੁੱਦਿਆਂ ਕਾਰਨ ਕਥਿਤ ਤੌਰ 'ਤੇ ਬਰਖਾਸਤ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ, ਦਲਸਾਨੀਆ ਆਪਣੇ ਵੱਡੇ ਭਰਾ ਮੇਹੁਲ ਅਤੇ ਦੋਸਤ ਭਾਵੇਸ਼ ਮਕਵਾਨਾ ਦੇ ਨਾਲ ਪਟੇਲ ਕੋਲ ਆਪਣੀ 18 ਦਿਨਾਂ ਦੀ ਬਕਾਇਆ ਤਨਖਾਹ ਮੰਗਣ ਗਿਆ ਸੀ।


ਇਹ ਵੀ ਪੜ੍ਹੋ: H9N2: ਚੀਨ ਦੇ ਬੱਚਿਆਂ 'ਚ ਫੈਲ ਰਹੀ ਰਹੱਸਮਈ ਬਿਮਾਰੀ 'ਤੇ ਭਾਰਤ ਸਰਕਾਰ ਦੀ ਸਖ਼ਤ ਨਜ਼ਰ


ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਜ ਪਟੇਲ ਰਬਾਰੀ ਅਤੇ ਹੋਰ ਤਿੰਨਾਂ ਨੇ ਪਹਿਲਾਂ ਪੀੜਤ ਨੂੰ ਥੱਪੜ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਦਲਸਾਨੀਆ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਕੰਪਨੀ ਦੀ ਛੱਤ 'ਤੇ ਲੈ ਗਏ ਜਿੱਥੇ ਉਸ ਦੀ ਬੈਲਟ ਨਾਲ ਕੁੱਟਮਾਰ ਕੀਤੀ ਗਈ।


ਕਥਿਤ ਤੌਰ 'ਤੇ ਇਨ੍ਹਾਂ ਵਿਅਕਤੀਆਂ ਨੇ ਦਲਸਾਨੀਆ ਦੀ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਗਾਲਾਂ ਵੀ ਕੱਢੀਆਂ। ਪੀੜਤ ਨੇ ਦੋਸ਼ ਲਾਇਆ ਕਿ ਉਸ ਨੂੰ ਇਹ ਕਹਿੰਦੇ ਹੋਏ ਵੀਡੀਓ ਰਿਕਾਰਡ ਕਰਨ ਲਈ ਮਜਬੂਰ ਕੀਤਾ ਗਿਆ ਕਿ "ਉਹ ਅਤੇ ਉਸ ਦੇ ਪੈਸੇ ਲੁੱਟ ਰਹੇ ਹਨ"। ਇਸ ਤੋਂ ਬਾਅਦ ਇੱਕ ਦੂਜੀ ਵੀਡੀਓ ਆਈ ਜਿਸ ਵਿੱਚ ਉਸਨੂੰ ਕਿਹਾ ਗਿਆ ਕਿ ਉਹ ਆਪਣੀ ਹਰਕਤ ਲਈ ਮੁਆਫੀ ਮੰਗੇ ਅਤੇ ਇਹ ਕਹੇ ਕਿ ਉਹ ਪਟੇਲ ਨੂੰ ਪੈਸੇ ਮੰਗਣ ਲਈ ਕਾਲ ਜਾਂ ਟੈਕਸਟ ਨਹੀਂ ਕਰੇਗਾ।


ਦਲਸਾਨੀਆ ਨੇ ਅੱਗੇ ਦਾਅਵਾ ਕੀਤਾ ਕਿ ਕਾਰੋਬਾਰੀ ਔਰਤ ਨੇ ਫਿਰ ਉਸ ਨੂੰ ਆਪਣੀ ਜੁੱਤੀ ਚੱਟਣ ਲਈ ਮਜ਼ਬੂਰ ਕੀਤਾ ਅਤੇ ਇੱਥੋਂ ਤੱਕ ਕਿ ਧਮਕੀ ਦਿੱਤੀ ਕਿ ਜੇਕਰ ਉਹ ਕਦੇ ਵੀ ਰਾਵਾਪਰ ਚੌਕੜੀ ਅਤੇ ਉਨ੍ਹਾਂ ਦੀ ਫੈਕਟਰੀ ਦੇ ਨੇੜੇ ਨਜ਼ਰ ਆਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਫਿਲਹਾਲ ਸਿਵਲ ਹਸਪਤਾਲ 'ਚ ਦਾਖਲ ਹੈ। ਵਿਭੂਤੀ ਉਰਫ ਰਾਨੀਬਾ ਪਟੇਲ ਰਾਣੀਬਾ ਇੰਡਸਟਰੀਜ਼ ਦੀ ਸੰਸਥਾਪਕ ਅਤੇ ਚੇਅਰਮੈਨ ਹੈ, ਜੋ ਜ਼ਿਆਦਾਤਰ ਨਿਰਯਾਤ ਉਦੇਸ਼ਾਂ ਲਈ ਟਾਈਲਾਂ ਦਾ ਨਿਰਮਾਣ ਕਰਦੀ ਹੈ।


ਦੱਸ ਦਈਏ ਕਿ ਪੀੜਤ 2 ਅਕਤੂਬਰ ਨੂੰ ਕੰਪਨੀ ਦੇ ਐਕਸਪੋਰਟ ਡਿਵੀਜ਼ਨ ਵਿੱਚ ਭਰਤੀ ਹੋਇਆ ਸੀ - ਜੋ ਕਿ ਰਾਵਾਪਰ ਚੌਕੜੀ ਦੇ ਕੈਪੀਟਲ ਮਾਰਕਿਟ ਵਿੱਚ ਸਥਿਤ ਹੈ - ਪਰ 18 ਅਕਤੂਬਰ ਨੂੰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹੁਣ, ਦਲਸਾਨੀਆ ਆਪਣੀ 18 ਦਿਨਾਂ ਦੀ ਤਨਖਾਹ ਦੀ ਉਡੀਕ ਕਰ ਰਿਹਾ ਸੀ, ਜੋ ਕਿ 12,000 ਰੁਪਏ ਹੈ। ਤਨਖਾਹ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਕਰਮਚਾਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਂਦੀ ਹੈ।


ਹਾਲਾਂਕਿ 5 ਨਵੰਬਰ ਨੂੰ ਪੀੜਤ ਦੀ ਤਨਖ਼ਾਹ ਨਹੀਂ ਆਈ, ਜਿਸ ਤੋਂ ਬਾਅਦ ਉਸ ਨੇ ਪਟੇਲ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਯਾਦ ਕਰਵਾਉਣ ਲਈ ਮੈਸੇਜ ਵੀ ਭੇਜਿਆ, ਜਿਸ ਕਾਰਨ ਉਹ ਗੁੱਸੇ ਵਿੱਚ ਆ ਗਈ। ਉਸ ਦੇ ਗੁੱਸੇ ਕਾਰਨ ਦਲਸਾਨੀਆ ਦੀ ਕੁੱਟਮਾਰ ਅਤੇ ਬਦਸਲੁਕੀ ਕੀਤੀ ਗਈ।


ਇਹ ਵੀ ਪੜ੍ਹੋ: APP MP Sanjay Singh: ਦਿੱਲੀ ਸ਼ਰਾਬ ਨੀਤੀ ਮਾਮਲੇ 'ਚ 'ਆਪ' ਸਾਂਸਦ ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਵਧਾਈ ਨਿਆਂਇਕ ਹਿਰਾਸਤ