Sam Pitroda trolled: ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ, ਜੋ ਕਿ ਆਪਣੀਆਂ ਵਿਵਾਦਿਤ ਟਿੱਪਣੀਆਂ ਲਈ ਜਾਣੇ ਜਾਂਦੇ ਹਨ, ਨੇ ਰਾਸ਼ਟਰੀ ਏਕਤਾ ਦੀ ਵਕਾਲਤ ਕਰਦੇ ਹੋਏ ਇੱਕ ਹੋਰ ਵਿਵਾਦ ਨੂੰ ਹਵਾ ਦੇ ਦਿੱਤੀ ਹੈ। ਜਿਸ ਕਰਕੇ ਹੁਣ ਉਨ੍ਹਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ। ਪਰ ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ X ਉੱਤੇ ਲੋਕ ਖੂਬ ਟ੍ਰੋਲ ਕਰ ਰਹੇ ਹਨ। ਐਕਸ ਉੱਤੇ ਤਾਂ ਮੀਮਜ਼ ਦਾ ਹੜ੍ਹ ਆਇਆ ਪਿਆ ਹੈ।
ਦੱਸ ਦਈਏ ਦ ਸਟੇਟਸਮੈਨ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਪਿਤਰੋਦਾ ਨੇ ਭਾਰਤ ਨੂੰ ਇੱਕ ਵੰਨ-ਸੁਵੰਨਤਾ ਵਾਲਾ ਦੇਸ਼ ਦੱਸਿਆ, "ਪੂਰਬ ਵਿੱਚ ਲੋਕ ਚੀਨੀ ਵਰਗੇ ਦਿਖਾਈ ਦਿੰਦੇ ਹਨ, ਪੱਛਮ ਵਿੱਚ ਲੋਕ ਅਰਬ ਵਰਗੇ ਦਿਖਾਈ ਦਿੰਦੇ ਹਨ, ਉੱਤਰ ਵਿੱਚ ਲੋਕ ਸ਼ਾਇਦ ਗੋਰੇ ਵਰਗੇ ਦਿਖਾਈ ਦਿੰਦੇ ਹਨ, ਅਤੇ ਦੱਖਣ ਵਿੱਚ ਲੋਕ ਅਫਰੀਕਾ ਵਾਂਗ ਦਿਖਾਈ ਦਿੰਦੇ ਹਨ।"
ਇਸ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪਿਤਰੋਦਾ 'ਤੇ ਤਿੱਖਾ ਹਮਲਾ ਕੀਤਾ, ਜਿਸ 'ਤੇ ਕਾਂਗਰਸ ਨੂੰ ਸਪੱਸ਼ਟੀਕਰਨ ਦੇਣਾ ਪਿਆ ਅਤੇ ਪਾਰਟੀ ਨੇ ਪਿਤਰੋਦਾ ਦੇ ਬਿਆਨ ਤੋਂ ਦੂਰੀ ਬਣਾ ਲਈ।
ਆਓ ਦੇਖਦੇ ਹਾਂ ਸੋਸ਼ਲ ਮੀਡੀਆ ਉੱਤੇ ਸੈਮ ਪਿਤਰੋਦਾ ਉੱਤੇ ਬਣੇ ਕੁੱਝ ਮਜ਼ੇਦਾਰ ਮੀਮਜ਼...