ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ਰਾਬ ਦੀਆਂ ਫੈਕਟਰੀਆਂ ਅੰਦਰ ਸੈਨੇਟਾਈਜ਼ਰ ਬਣਾਉਣ ਦੀ ਆਗਿਆ ਦੇ ਦਿੱਤੀ ਹੈ। ਕੋਰੋਨਾਵਾਈਰਸ ਦੇ ਪ੍ਰਕੋਪ ਕਰਕੇ ਸਭ ਤੋਂ ਵੱਧ ਮੰਗ ਸੈਨੇਟਾਈਜ਼ਰ ਦੀ ਵਧੀ ਹੈ। ਡਾਕਟਰ ਵੀ ਇਸ ਨੂੰ ਹੀ ਕੋਰੋਨਾ ਰੋਕਣ ਦਾ ਇੱਕ ਸਾਧਨ ਦੱਸ ਰਹੇ ਹਨ। ਇਸ ਲਈ ਕਈ ਥਾਈਂ ਦੁਕਾਨਾਂ ਤੋਂ ਸੈਨੇਟਾਈਜ਼ਰ ਮਿਲਣੇ ਹੀ ਬੰਦ ਹੋ ਗਏ ਹਨ। ਹੁਣ ਸਰਕਾਰ ਨੇ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਸ਼ਰਾਬ ਦੀਆਂ ਫੈਕਟਰੀਆਂ ਅੰਦਰ ਸੈਨੇਟਾਈਜ਼ਰ ਬਣਾਉਣ ਦੀ ਆਗਿਆ ਦੇ ਦਿੱਤੀ ਹੈ।
ਦਰਅਸਲ ਕੇਂਦਰ ਤੇ ਸੂਬਾ ਸਰਕਾਰਾਂ ਕੋਰੋਨਾ ਖਿਲਾਫ ਮੁਕਾਬਲਾ ਕਰਨ ਲਈ ਲੌਕਡਾਊਨ ਦੌਰਾਨ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਹੈਂਡ ਸੈਨੀਟਾਈਜ਼ਰ ਇੱਕ ਅਜਿਹੀ ਚੀਜ਼ ਹੈ ਜੋ ਆਮ ਲੋਕਾਂ ਸਣੇ ਡਾਕਟਰਾਂ ਤੇ ਮੈਡੀਕਲ ਸਟਾਫ ਵੱਲੋਂ ਵਰਤੀ ਜਾ ਰਹੀ ਹੈ।
ਸੈਨੇਟਾਈਜ਼ਰ ਸ਼ਰਾਬ ਫੈਕਟਰੀ ‘ਚ ਵੀ ਸ਼ੁਰੂ:
ਹੈਂਡ ਸੈਨੀਟਾਈਜ਼ਰ ਦੇ ਉਤਪਾਦਨ ਨੂੰ ਤੇਜ਼ ਕਰਨ ਲਈ ਸਰਕਾਰ ਨੇ ਕਈ ਫੈਸਲੇ ਲਏ ਹਨ। ਸਭ ਤੋਂ ਵੱਡਾ ਕਦਮ ਚੁੱਕਦਿਆਂ ਹੁਣ 45 ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸੈਨੇਟਾਈਜ਼ਰ ਬਣਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 55 ਹੋਰ ਫੈਕਟਰੀਆਂ ਨੂੰ ਵੀ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਸੈਨੀਟਾਈਜ਼ਰ ਉਤਪਾਦਨ ਦਾ ਲਾਇਸੈਂਸ ਦਿੱਤੇ ਜਾਣ ਦੀ ਉਮੀਦ ਹੈ।
ਤਿੰਨ ਸ਼ਿਫਟਾਂ ‘ਚ ਕੰਮ ਕਰੇ ਯੂਨਿਟ:
ਸ਼ਰਾਬ ਫੈਕਟਰੀਆਂ ਤੋਂ ਇਲਾਵਾ ਨੂੰ ਵੱਖ ਵੱਖ ਵਸਤੂਆਂ ਦਾ ਉਤਪਾਦਨ ਕਰਨ ਵਾਲਿਆਂ 562 ਹੋਰ ਕੰਪਨੀਆਂ ਨੂੰ ਵੀ ਸੈਨੇਟਾਈਜ਼ਰ ਬਣਾਉਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਯੂਨਿਟਾਂ ਵਿੱਚ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ। ਸਰਕਾਰ ਨੇ ਸੈਨੇਟਾਈਜ਼ਰ ਬਣਾਉਣ ਦੇ ਕੰਮ ‘ਚ ਲੱਗੇ ਨਿਰਮਾਤਾਵਾਂ ਨੂੰ ਤਿੰਨ ਸ਼ਿਫਟਾਂ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਸ ਦੇ ਉਤਪਾਦਨ ‘ਚ ਤੇਜ਼ੀ ਆ ਸਕੇ।
ਸੈਨੀਟਾਈਜ਼ਰ ਸਪਲਾਈ ਵਿੱਚ ਕੋਈ ਕਮੀ ਨਹੀਂ:
ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਗਾਹਕਾਂ ਤੇ ਹਸਪਤਾਲਾਂ ਵਿੱਚ ਸੈਨੀਟਾਈਜ਼ਰ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਸੈਨੇਟਾਈਜ਼ਰ ਦੀ ਕੀਮਤ ਪਹਿਲਾਂ ਹੀ ਤੈਅ ਕਰ ਚੁੱਕੀ ਹੈ।
ਸ਼ਰਾਬ ਦੀਆਂ ਫੈਕਟਰੀਆਂ 'ਚ ਬਣ ਰਹੇ ਸੈਨੇਟਾਈਜ਼ਰ, ਸਰਕਾਰ ਨੇ ਦਿੱਤੇ ਲਾਇਸੰਸ
ਏਬੀਪੀ ਸਾਂਝਾ
Updated at:
27 Mar 2020 03:52 PM (IST)
ਕੇਂਦਰ ਸਰਕਾਰ ਨੇ ਸ਼ਰਾਬ ਦੀਆਂ ਫੈਕਟਰੀਆਂ ਅੰਦਰ ਸੈਨੇਟਾਈਜ਼ਰ ਬਣਾਉਣ ਦੀ ਆਗਿਆ ਦੇ ਦਿੱਤੀ ਹੈ। ਕੋਰੋਨਾਵਾਈਰਸ ਦੇ ਪ੍ਰਕੋਪ ਕਰਕੇ ਸਭ ਤੋਂ ਵੱਧ ਮੰਗ ਸੈਨੇਟਾਈਜ਼ਰ ਦੀ ਵਧੀ ਹੈ।
NEXT
PREV
- - - - - - - - - Advertisement - - - - - - - - -