ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਸ਼ਿਵ ਸ਼ੈਨਾ ਦੇ ਸੰਸਦ ਮੈਂਬਰ ਤੇ ਬੁਲਾਰੇ ਸੰਜੇ ਰਾਓਤ ਨੇ ਕਿਹਾ ਮੁੰਬਈ ਪੁਲਿਸ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਹੈ। ਅਸਤੀਫੇ ਦੀ ਗੱਲ ਨਹੀਂ ਕਰਨੀ ਚਾਹੀਦੀ। ਰਾਓਤ ਨੇ ਕਿਹਾ ਕਿ ਅਸਤੀਫੇ ਦੀ ਗੱਲ ਨਿਕਲੀ ਤਾਂ ਦਿੱਲੀ ਤਕ ਜਾਊਗੀ।
ਸੰਜੇ ਰਾਓਤ ਨੇ ਕਿਹਾ ਮਹਾਰਾਸ਼ਟਰ ਉਹ ਸੂਬਾ ਹੈ ਜਿੱਥੇ ਹਮੇਸ਼ਾਂ ਕਾਨੂੰਨ ਦੀ ਵਿਵਸਥਾ ਹੈ ਜਿੱਥੇ ਸੱਚ ਤੇ ਨਿਆਂ ਦੀ ਜਿੱਤ ਹੋਈ ਹੈ। ਕਿੰਨੀ ਵੀ ਛੋਟੀ ਜਾਂ ਵੱਡੀ ਗਲਤੀ ਹੋਵੇ ਕਾਨੂੰਨ ਤੋਂ ਵੱਡਾ ਕੋਈ ਵੀ ਨਹੀਂ ਹੁੰਦਾ। ਇਹ ਮਹਾਰਾਸ਼ਟਰ ਸਰਕਾਰ ਦੀ ਰਵਾਇਤ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਹੈ ਤਾਂ ਸਿਆਸੀ ਗੱਲ ਕਰਨਾ ਠੀਕ ਨਹੀਂ।
ਅਸਤੀਫੇ ਦੀ ਗੱਲ ਕਰਨਾ ਸੂਬੇ ਦੀ ਮਾਣ ਮਰਿਆਦਾ ਖਿਲਾਫ ਹੈ। ਇਸ ਮਾਮਲੇ 'ਚ ਸਿਆਸਤ ਚੱਲ ਰਹੀ ਹੈ। ਹੁਣ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤਾਂ ਹੁਣ ਸਿਆਸਤ ਬੰਦ ਹੋਣੀ ਚਾਹੀਦੀ ਹੈ।
ਜਦੋਂ ਆਦਿੱਤਿਆ ਠਾਕਰੇ ਬਾਰੇ ਸੰਜੇ ਰਾਓਤ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਰੰਗ ਉੱਡ ਗਏ। ਉਨ੍ਹਾਂ ਆਪਣੇ ਬਿਆਨ 'ਚ ਕਿਹਾ ਕਿ ਗੱਲ ਨਿਕਲੇਗੀ ਤਾਂ ਦੂਰ ਤਕ ਜਾਵੇਗੀ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਸੀਬੀਆਈ ਨੇ ਅੱਜ ਸੁਸ਼ਾਂਤ ਰਾਜਪੂਤ ਕੇਸ ਤੇ ਫੈਸਲਾ ਸੁਣਾਉਂਦਿਆਂ ਪਟਨਾ ਚ ਦਰਜ ਐਫਆਈਆਰ ਨੂੰ ਸਹੀ ਠਹਿਰਾਇਆ ਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।
ਸਮੁੰਦਰ 'ਚ ਵੇਲ੍ਹ ਮੱਛੀ ਨਾਲ ਬੇਖੌਫ ਅਠਖੇਲੀਆਂ ਕਰਦਾ ਇਹ ਸ਼ਖ਼ਸ, ਦੇਖੋ ਵੀਡੀਓ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ