ਨਵੀਂ ਦਿੱਲੀ: ਗਣਤੰਤਰ ਦਿਹਾੜੇ (Republic Day) ਮੌਕੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮੁੱਦੇ ਉਪਰ ਕਿਸਾਨ ਲੀਡਰਾਂ (Farmer Leaders) 'ਤੇ ਸਵਾਲ ਉੱਠ ਰਹੇ ਹਨ। ਇਸ ਘਟਨਾ ਮਗਰੋਂ ਕਿਸਾਨ ਲੀਡਰਾਂ ਵੱਲੋਂ ਸਫਾਈਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਤੇ ਕੇਂਦਰ ਵੱਲੋਂ ਵੀ ਕਿਸਾਨ ਲੀਡਰਾਂ 'ਤੇ ਸਖ਼ਤੀ ਕਰਦਿਆਂ ਲੁੱਕ ਆਉਟ ਨੋਟਿਸ (Look Out notice) ਜਾਰੀ ਕੀਤਾ ਗਿਆ ਹੈ।


ਇਸ ਦਰਮਿਆਨ ਇੱਕ ਵਾਰ ਫੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ (Sarwan Singh Pandher) ਤੇ ਸਤਨਾਮ ਸਿੰਘ ਪੰਨੂ (Satnam Singh Pannu) ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਪੰਧੇਰ ਨੇ ਕਿਹਾ ਕਿ ਕਿਸਾਨ ਲੀਡਰਾਂ ‘ਤੇ ਮਾਮਲੇ ਦਰਜ ਹੋਣਾ ਗਲਤ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਚ ਜੋ ਹੋਇਆ, ਗਲਤ ਸੀ।

ਇਹ ਵੀ ਪੜ੍ਹੋ:  ਇਟਲੀ ’ਚ ਖ਼ਾਲਿਸਤਾਨੀਆਂ ਵੱਲੋਂ ਭਾਰਤੀ ਦੂਤਾਵਾਸ ’ਚ ਕੀਤਾ ਹੰਗਾਮਾ

ਇਸ ਦੇ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਕਿਸਾਨ ਅੰਦੋਲਨ ਇਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ ਤੇ 5 ਤਰੀਕ ਨੂੰ ਅੰਦੋਲਨ ‘ਚ ਸ਼ਾਮਲ ਹੋਣ ਲਈ ਹੋਰ ਜੱਥੇ ਆਉਣਗੇ। ਉਨ੍ਹਾਂ ਸਾਫ਼ ਕੀਤਾ ਕਿ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਹਿਸਾਬ ਨਾਲ ਜ਼ਬਤਾ ਨਹੀਂ ਰੱਖਿਆ ਗਿਆ ਤੇ ਜੋ ਵੀ 26 ਜਨਵਰੀ ਨੂੰ ਹੋਇਆ, ਸਾਨੂੰ ਖੇਦ ਹੀ ਨਹੀਂ ਸਗੋਂ ਅਸੀਂ ਸ਼ਰਮਿੰਦਾ ਵੀ ਹਾਂ।

ਦੱਸ ਦਈਏ ਕਿ ਪ੍ਰੈੱਸ ਕਾਨਫਰੰਸ 'ਚ ਪੰਧੇਰ ਨੇ ਇਹ ਵੀ ਕਿਹਾ ਕਿ ਸਾਡੇ ਮੋਢੇ ‘ਤੇ ਰੱਖ ਕੇ ਹੁਣ ਬੰਦੂਕ ਚਲਾਈ ਜਾ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਦੀਪ ਸਿੱਧੂ ਦੀ ਲਾਲ ਕਿਲ੍ਹੇ ਕੋਲੋਂ ਵਾਇਰਲ ਵੀਡੀਓ 'ਤੇ ਕਿਹਾ ਕਿ ਉਹ ਪੰਜਾਬ ਦਾ ਸੈਲੇਬ੍ਰਿਟੀ ਹੈ ਤੇ ਉਸ ਦੀ ਫੈਨ ਫੌਲਇੰਗ ਕਾਫ਼ੀ ਹੈ। ਇਸ ਕਰਕੇ ਦੀਪ ਸਿੱਧੂ ਪਿੱਛੇ ਵਧੇਰੇ ਨੌਜਵਾਨ ਲਾਲ ਕਿਲ੍ਹੇ ਵੱਲ ਗਏ। ਆਖਰ 'ਚ ਪੰਧੇਰ ਨੇ ਵੀ ਸਰਕਾਰ ਦੀ ਮੰਸ਼ਾ 'ਤੇ ਸਵਾਲ ਖੜ੍ਹੇ ਕੀਤੇ।

ਇਹ ਵੀ ਪੜ੍ਹੋਰਾਹੁਲ ਗਾਂਧੀ ਦਾ ਦਾਅਵਾ, 'ਸਾਰੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਡਿਟੇਲ ਪਤਾ ਲੱਗੀ ਤਾਂ ਦੇਸ਼ 'ਚ ਲੱਗੇਗੀ ਅੱਗ'

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904