ਚੇਨੱਈ: ਤਾਮਿਲਨਾਡੂ ਚੋਣਾਂ ਤੋਂ ਪਹਿਲਾਂ ਵੀਕੇ ਸ਼ਸ਼ੀਕਲਾ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ 'ਚ ਛੇ ਅਪ੍ਰੈਲ ਨੂੰ ਵਿਧਾਨਸਭਾ ਦੀਆਂ ਸਾਰੀਆਂ ਸੀਟਾਂ 'ਤੇ ਵੋਟਾਂ ਪੈਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਕਿ ਐਮਕੇ ਸਟਾਲਿਨ ਦੀ ਪਾਰਟੀ ਡੀਐਮਕੇ ਸੱਤਾ 'ਚ ਨਾ ਆਵੇ।


AIADMK ਤੋਂ ਬਾਹਰ ਕੀਤੇ ਵੀਕੇ ਸ਼ਸ਼ੀਕਲਾ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ 'ਚ ਚਾਰ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ 28 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਈ ਸੀ। ਇਸ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਇਸ ਵਾਰ ਦੀਆਂ ਵਿਧਾਨਸਭਾ ਚੋਣਾਂ 'ਚ ਸੱਤਾਧਿਰ AIADMK ਤੇ ਵਿਰੋਧੀ ਪਾਰਟੀ ਡੀਐਮਕੇ ਨੂੰ ਚੁਣੌਤੀ ਦੇਵੇਗੀ। ਹਾਲਾਂਕਿ ਉਨ੍ਹਾਂ ਆਪਣੇ ਪੱਤੇ ਨਹੀਂ ਖੋਲ੍ਹੇ।