Satyapal Malik statement: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਦਾਅਵਿਆਂ ਨੇ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਮਲਿਕ ਵੱਲੋਂ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਬਾਰੇ ਕੀਤੇ ਖੁਲਾਸਿਆਂ ਮਗਰੋਂ ਬੀਜੇਪੀ ਅੰਦਰ ਭੂਚਾਲ ਆਇਆ ਹੋਇਆ ਹੈ। ਮਲਿਕ ਕੇ ਦਾਅਵਿਆਂ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਲਟਵਾਰ ਕੀਤਾ ਜਿਸ ਦਾ ਜਵਾਬ ਹੁਣ ਫਿਰ ਸਾਬਕਾ ਰਾਜਪਾਲ ਦਿੱਤਾ ਹੈ।
ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਉਹ ਰਾਜਪਾਲ ਦਾ ਅਹੁਦਾ ਛੱਡਣ ਤੋਂ ਬਾਅਦ ਹੀ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਮਲਿਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਮਗਰੋਂ ਇਹ ਟਿੱਪਣੀ ਕੀਤੀ ਹੈ। ਸ਼ਾਹ ਨੇ ਕਿਹਾ ਸੀ, ‘‘ਸਾਡੇ ਤੋਂ ਆਪਣਾ ਰਸਤਾ ਵੱਖ ਕਰਨ ਮਗਰੋਂ ਉਹ ਦੋਸ਼ ਲਾ ਰਹੇ ਹਨ।’’
ਇਸ ਬਾਰੇ ਮਲਿਕ ਨੇ ਰਾਜਸਥਾਨ ਦੇ ਸੀਕਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਕਹਿਣਾ ਗਲਤ ਹੈ ਕਿ ਮੈਂ ਇਹ ਮੁੱਦਾ ਉਦੋਂ ਉਠਾ ਰਿਹਾ ਹਾਂ ਜਦੋਂ ਮੈਂ ਸੱਤਾ ’ਚ ਨਹੀਂ ਹਾਂ।’’ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਹਮਲੇ ਵਾਲੇ ਦਿਨ ਵੀ ਉਠਾਇਆ ਸੀ। ਮਲਿਕ ਪੁਲਵਾਮਾ ਹਮਲੇ ਵੇਲੇ ਜੰਮੂ ਕਸ਼ਮੀਰ ਦੇ ਰਾਜਪਾਲ ਸਨ।
ਮਲਿਕ ਨੇ ਪੁਲਵਾਮਾ ਹਮਲੇ ਸਬੰਧੀ ਹਾਲ ਵਿੱਚ ਖ਼ੁਫੀਆ ਸੂਚਨਾ ਦੀ ਅਸਫ਼ਲਤਾ ਦਾ ਦੋਸ਼ ਵੀ ਲਗਾਇਆ ਸੀ ਤੇ ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਕਰਮੀਆਂ ਦੀ ਆਵਾਜਾਈ ਲਈ ਜਹਾਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹੋਰ ਪੜ੍ਹੋ : PM ਮੋਦੀ ਨੇ ਕੇਰਲ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਨੂੰ ਦਿਖਾਈ ਹਰੀ ਝੰਡੀ, ਤਿਰੂਵਨੰਤਪੁਰਮ 'ਚ ਕੀਤਾ ਰੋਡ ਸ਼ੋਅ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।