ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਨੇ ਇੱਕ ਖਾਸ ਸਕੀਮ ਦੀ ਪੇਸ਼ਕਸ਼ ਕੀਤੀ ਹੈ ਜਿਸ ‘ਚ ਤੁਸੀਂ ਸੋਨੇ ਨੂੰ ਫਿਕਸਡ ਡਿਪੌਜ਼ਿਟ ਦੀ ਤਰ੍ਹਾਂ ਜਮ੍ਹਾ ਕਰ ਸਕਦੇ ਹੋ। ਰਿਵੈਂਪਡ ਗੋਲਡ ਡਿਪੌਜ਼ਿਟ ਸਕੀਮ (ਆਰ-ਜੀਡੀਐਸ) ਰਾਹੀਂ ਗਾਹਕ ਆਪਣੇ ਸੋਨੇ ਨੂੰ ਜਮ੍ਹਾ ਕਰਵਾ ਸਕਦੇ ਹਨ ਅਤੇ ਇਸ ‘ਤੇ ਵਿਆਜ਼ ਹਾਸਲ ਕਰ ਸਕਦੇ ਹਨ।

ਐਸਬੀਆਈ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਸਕੀਮ ਦਾ ਫਾਈਦਾ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਪ੍ਰੋਪਰਾਈਟਰਸ਼ਿਪ ਅਤੇ ਪਾਰਟਨਰਸ਼ਿਪ ਫਰਮ ਜਿਹੀਆਂ ਕੁਝ ਸੰਸਥਾਵਾਂ ਨੂੰ ਹੀ ਮਿਲ ਸਕਦਾ ਹੈ।

ਬੈਂਕ ਮੁਤਾਬਕ ਇੱਕ ਵਿਅਕਤੀ ਘੱਟੋ-ਘੱਟ 30 ਗ੍ਰਾਮ ਸੋਨੇ ਦਾ ਨਿਵੇਸ਼ ਐਸਬੀਆਈ ਦੀ ਆਰ-ਜੀਡੀਐਸ ਸਕੀਮ ‘ਚ ਕਰ ਸਕਦਾ ਹੈ। ਜਿਸ ‘ਚ ਨਿਵੇਸ਼ ਦੀ ਕੋਈ ਅਧਿਕਤਮ ਸੀਮਾ ਨਹੀਂ ਹੈ। ਇਸ ਯੋਜਨਾ ਤਹਿਤ ਸੋਨੇ ਦੀ ਇੱਟ, ਸਿੱਕੇ ਤੇ ਅਜਿਹੇ ਗਹਿਣੇ ਸਵੀਕਾਰ ਕੀਤੇ ਜਾਣਗੇ ਜਿਸ ‘ਚ ਕੋਈ ਹੋਰ ਮੈਟਲ ਦਾ ਇਸਤੇਮਾਲ ਨਾ ਹੋਵੇ।