ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਆਪਣੇ ਕਰਮਚਾਰੀਆਂ ਲਈ ਸਵੈ-ਇੱਛੁਕ ਰਿਟਾਇਰਮੈਂਟ ਦੀ ਨਵੀਂ ਸਕੀਮ ਲਿਆਉਣ ਜਾ ਰਿਹਾ ਹੈ। ਇਸ ਸਕੀਮ ਤਹਿਤ SBI ਦੇ 30,190 ਕਰਮਚਾਰੀ ਤੇ ਅਧਿਕਾਰੀ ਵੀਆਰਐਸ ਦਾ ਵਿਕਲਪ ਲੈ ਲਕਣਗੇ। ਇਸ ਸਕੀਮ ਨੂੰ 'Second Innings Tap-Voluntary Retirement Scheme-2020 (SITVRS-2020) ਨਾਂ ਦਿੱਤਾ ਗਿਆ ਹੈ।


ਸਕੀਮ ਤਹਿਤ ਅਜਿਹੇ ਕਰਮਚਾਰੀਆਂ 'ਤੇ ਫੋਕਸ ਕੀਤਾ ਜਾਵੇਗਾ ਜਿਨ੍ਹਾਂ ਨੂੰ ਲਗਾਤਾਰ ਤਿੰਨ ਜਾਂ ਇਸ ਤੋਂ ਜ਼ਿਆਦਾ ਪ੍ਰਮੋਸ਼ਨ ਨਹੀਂ ਮਿਲ ਸਕੀ। ਇਹ ਸਕੀਮ ਪਹਿਲੀ ਦਸੰਬਰ ਤੋਂ ਲਾਗੂ ਹੋ ਕੇ ਫਰਵਰੀ ਅੰਤ ਤਕ ਖੁੱਲ੍ਹੀ ਰਹੇਗੀ। ਇਸ ਦੌਰਾਨ ਜੋ ਕਰਮਚਾਰੀ VFS ਲਈ ਬਿਨੈ ਕਰਨਾ ਚਾਹੁਣਗੇ, ਕਰ ਸਕਣਗੇ। ਇਸ ਸਕੀਮ ਦਾ ਖਾਕਾ ਤਿਆਰ ਹੋ ਚੁੱਕਾ ਹੈ। ਇਸ ਨੂੰ ਜਲਦ ਹੀ ਬੋਰਡ ਦੀ ਮਨਜੂਰੀ ਲਈ ਪੇਸ਼ ਕੀਤਾ ਜਾਵੇਗਾ।


ਕਿਸ ਨੂੰ ਹੋਵੇਗਾ ਫਾਇਦਾ:


ਸੂਤਰਾਂ ਮੁਤਾਬਕ ਇਸ ਸਕੀਮ ਦਾ ਲਾਭ ਉਹ ਕਰਮਚਾਰੀ ਲੈ ਸਕਦੇ ਹਨ ਜਿੰਨ੍ਹਾਂ ਦੀ ਉਮਰ 55 ਸਾਲ ਹੋ ਗਈ ਜਾਂ ਨੌਕਰੀ 'ਚ ਉਨ੍ਹਾਂ ਦੇ 25 ਸਾਲ ਪੂਰੇ ਹੋ ਗਏ। ਇਸ ਤੋਂ ਇਲਾਵਾ ਇਸ ਸਕੀਮ ਦਾ ਲਾਹਾ ਉਹ ਕਰਮਚਾਰੀ ਵੀ ਲੈ ਸਕਦੇ ਹਨ ਜਿਨ੍ਹਾਂ ਨੂੰ ਸਿਹਤ ਸਬੰਧੀ ਕੋਈ ਪ੍ਰੇਸ਼ਾਨੀ ਹੈ ਜਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ 'ਚ ਕੋਈ ਦਿੱਕਤ ਹੈ ਜੋ ਕਰਮਚਾਰੀ ਬੈਂਕ ਤੋਂ VRS ਲੈਂਦੇ ਹਨ, ਉਹ ਦੋ ਸਾਲ ਬਾਅਦ ਬੈਂਕ ਨਾਲ ਫਿਰ ਕਿਸੇ ਰੂਪ 'ਚ ਜੁੜ ਸਕਦੇ ਹਨ।


ਕੀ ਹੋਵੇਗਾ ਫਾਇਦਾ:


ਜੋ ਕਰਮਚਾਰੀ ਇਸ ਸਕੀਮ ਦਾ ਫਾਇਦਾ ਲੈਂਦੇ ਹਨ, ਉਨ੍ਹਾਂ ਨੂੰ ਬਚੇ ਹੋਏ ਕਾਰਜਕਾਲ ਦੀ 50 ਫੀਸਦ ਸੈਲਰੀ ਮਿਲੇਗੀ। ਹਾਲਾਂਕਿ ਇਹ ਸੈਲਰੀ 18 ਮਹੀਨਿਆਂ ਦੀ ਮੌਜੂਦਾ ਸੈਲਰੀ ਤੋਂ ਜ਼ਿਆਦਾ ਨਹੀਂ ਹੋ ਸਕਦੀ। ਕਰਮਚਾਰੀਆਂ ਨੂੰ ਵੱਧ ਤੋਂ ਵੱਧ 18 ਮਹੀਨਿਆਂ ਦੀ ਸੈਲਰੀ ਮਿਲੇਗੀ। ਨਿਯਮਾਂ ਮੁਤਾਬਕ ਗ੍ਰੇਚੂਇਟੀ ਤੇ ਪੀਐਫ ਦਾ ਪੈਸਾ ਵੀ ਕਰਮਚਾਰੀਆਂ ਨੂੰ ਮਿਲੇਗਾ।


ਇਸ ਤੋਂ ਇਲਾਵਾ ਵਾਧੂ ਪੈਂਸ਼ਨ ਅਤੇ ਲੀਵ ਏਨਕੈਸ਼ਮੈਂਟ ਵੀ ਮਿਲੇਗਾ। ਬੈਂਕ ਨਿਯਮਾਂ ਮੁਤਾਬਕ ਕਰਮਚਾਰੀਆਂ ਨੂੰ ਕੌਂਸੇਸ਼ਨਲ ਰੇਟ ਤੇ ਹਾਊਸਿੰਗ ਲੋਰ, ਕਾਰ ਲੋਨ, ਐਜੂਕੇਸ਼ਨ ਲੋਨ ਦਾ ਫਾਇਦਾ ਵੀ ਮਿਲੇਗਾ।


ਬੈਂਕ ਨੂੰ ਫਾਇਦਾ:


ਸਟੇਟ ਬੈਂਕ ਆਫ ਇੰਡੀਆ ਦੇ ਅਨੁਮਾਨ ਮੁਤਾਬਕ ਇਸ ਨਵੀਂ ਵੀਆਰਐਸ ਸਕੀਮ ਤਹਿਤ 11,565 ਅਧਿਕਾਰੀ ਤੇ 18,625 ਕਰਮਚਾਰੀ ਹਿੱਸਾ ਲੈਣ ਦੇ ਯੋਗ ਹਨ। ਜੇਕਰ ਸਾਰੇ ਕਰਮਚਾਰੀ ਇਸ ਸਕੀਮ ਤਹਿਤ ਬਿਨੈ ਕਰਦੇ ਹਨ ਤਾਂ ਬੈਂਕ ਨੂੰ 2000 ਕਰੋੜ ਰੁਪਏ ਤੋਂ ਜ਼ਿਆਦਾ ਬੱਚਤ ਹੋਵੇਗੀ।


ਸਬੰਧਤ ਖਬਰਾਂ:


ਇੱਕ ਦਿਨ 'ਚ 90,000 ਤੋਂ ਜ਼ਿਆਦਾ ਕੋਰੋਨਾ ਕੇਸ, ਹੁਣ ਪਹਿਲੇ ਨੰਬਰ 'ਤੇ ਆਉਣ ਵੱਲ ਭਾਰਤ ਦੇ ਕਦਮ

ਕੋਰੋਨਾ ਵਾਇਰਸ: ਨਹੀਂ ਲੱਭ ਰਿਹਾ ਕੋਈ ਹੱਲ, ਦੁਨੀਆਂ 'ਚ ਇਕ ਦਿਨ 'ਚ 2.30 ਲੱਖ ਨਵੇਂ ਕੇਸ, 4,000 ਤੋਂ ਜ਼ਿਆਦਾ ਮੌਤਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ