ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਰਾਫਾਲ ਮੁੱਦੇ ਬਾਰੇ ਫੈਸਲੇ 'ਤੇ ਕੀਤੀ ਉਨ੍ਹਾਂ ਦੀ ਟਿੱਪਣੀ ਸਬੰਧੀ ਸਫ਼ਾਈ ਮੰਗੀ ਹੈ। ਰਾਹੁਲ ਨੂੰ ਇਸ ਬਾਬਤ ਸੋਮਵਾਰ ਤਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਮੰਗਲਵਾਰ 23 ਮਈ ਨੂੰ ਸੁਣਵਾਈ ਹੋਏਗੀ।
ਦਰਅਸਲ ਬੀਜੇਪੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ 12 ਅਪਰੈਲ ਨੂੰ ਰਾਹੁਲ ਗਾਂਧੀ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਲੇਖੀ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੇ ਚੀਫ ਜਸਟਿਸ ਰੰਜਨ ਗੋਗੋਈ ਵਾਲੀ ਬੈਂਚ ਨੂੰ ਰਾਹੁਲ ਦੀ ਟਿੱਪਣੀ ਬਾਰੇ ਦੱਸਿਆ। ਉਨ੍ਹਾਂ ਮੁਤਾਬਕ ਰਾਹੁਲ ਨੇ ਕਿਹਾ ਸੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ, ਚੌਕੀਦਾਰ ਚੋਰ ਹੈ।
ਉਨ੍ਹਾਂ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਰਾਹੁਲ ਨੇ 'ਚੌਕੀਦਾਰ ਚੋਰ ਹੈ' ਦੇ ਆਪਣੇ ਬਿਆਨ ਨੂੰ ਸੁਪਰੀਮ ਕੋਰਟ ਦੇ ਬਿਆਨ ਵਾਂਗ ਪੇਸ਼ ਕੀਤਾ। ਰਾਫਾਲ ਮਾਮਲੇ ਵਿੱਚ ਗੁਪਤ ਦਸਤਾਵੇਜ਼ਾਂ ਨੂੰ ਵੀ ਬਹਿਸ ਦਾ ਹਿੱਸਾ ਬਣਾਉਣ ਲਈ ਕੋਰਟ ਦੇ ਫੈਸਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਦੱਸ ਦੇਈਏ 10 ਅਪਰੈਲ ਨੂੰ ਰਾਫਾਲ ਮਾਮਲੇ ਸਬੰਧੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਵਿਰੁੱਧ ਫੈਸਲਾ ਸੁਣਾਇਆ ਸੀ। ਇਸ 'ਤੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਿਤ ਕਰ ਦਿੱਤਾ ਕਿ ਚੌਕੀਦਾਰ ਨੇ ਚੋਰੀ ਕਰਵਾਈ ਹੈ। ਬੀਜੇਪੀ ਨੇ ਉਨ੍ਹਾਂ ਦੇ ਇਸੇ ਬਿਆਨ 'ਤੇ ਇਤਰਾਜ਼ ਜਤਾਇਆ ਹੈ।
ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਪੁੱਛਿਆ, 'ਚੌਕੀਦਾਰ ਚੋਰ ਹੈ'?
ਏਬੀਪੀ ਸਾਂਝਾ
Updated at:
15 Apr 2019 01:36 PM (IST)
ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਰਾਫਾਲ ਮੁੱਦੇ ਬਾਰੇ ਫੈਸਲੇ 'ਤੇ ਕੀਤੀ ਉਨ੍ਹਾਂ ਦੀ ਟਿੱਪਣੀ ਸਬੰਧੀ ਸਫ਼ਾਈ ਮੰਗੀ ਹੈ। ਰਾਹੁਲ ਨੂੰ ਇਸ ਬਾਬਤ ਸੋਮਵਾਰ ਤਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਮੰਗਲਵਾਰ 23 ਮਈ ਨੂੰ ਸੁਣਵਾਈ ਹੋਏਗੀ।
- - - - - - - - - Advertisement - - - - - - - - -